ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈ ਸਿੰਘ ਵਾਲਾ ਵਿੱਚ ਕੈਨੇਡੀਅਨ ਸੰਸਥਾ ਵੱਲੋਂ ਕਵੀ ਦਰਬਾਰ

01:32 PM Feb 07, 2023 IST

ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਫਰਵਰੀ

Advertisement

ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸਨ ਓਨਟਾਰੀਓ (ਕੈਨੇਡਾ) ਵੱਲੋਂ ਪਿੰਡ ਜੈ ਸਿੰਘ ਵਾਲਾ ਵਿਖੇ ਪਰਵਾਸੀ ਪੰਜਾਬੀ ਮਰਹੂਮ ਤੀਰਥ ਸਿੰਘ ਗੈਦੂ ਅਤੇ ਹਰਦਿਆਲ ਕੌਰ ਗੈਦੂ ਦੀ ਯਾਦ ਵਿਚ ਕੌਮਾਂਤਰੀ ਪੱਧਰ ਦਾ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਲੋਹੜੀ ਨੂੰ ਸਮਰਪਿਤ 13 ਨਵਜੰਮੀਆਂ ਬੱਚੀਆਂ ਨੂੰ ਤੋਹਫ਼ੇ ਦਿੱਤੇ ਗਏ।

ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਅੰਮ੍ਰਿਤਪਾਲ ਸਿੰਘ ਨੇ ਕਿਹਾ ਮਾਪਿਆਂ ਦਾ ਸਤਿਕਾਰ ਅਤੇ ਲੜਕੀਆਂ ਨੂੰ ਲੜਕਿਆਂ ਦਾ ਬਰਾਬਰ ਦਾ ਦਰਜਾ ਦੇਣਾ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਕਿਹਾ ਕਿ ਸੂਬਾ ਸਰਕਾਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਹਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ ਤੇ ਆਪਣੇ ਦੇਸ਼ ਵਿੱਚ ਲੋਕਾਂ ਨੂੰ ਖੇਡਾਂ ਤੇ ਵਿਰਾਸਤ ਨਾਲ ਜੋੜਨਾ ਚੰਗਾ ਉਪਰਾਲਾ ਹੈ।

Advertisement

ਇਸ ਮੌਕੇ ਮਨਜੀਤ ਇੰਦਰਾ ਨੇ ਗੀਤ ਗਾਇਆ। ਇਸ ਮੌਕੇ ਡਾ. ਲਾਭ ਸਿੰਘ ਖੀਵਾ ਨੇ ਰਾਮਗੜ੍ਹੀਆ ਫਾਊਂਡੇਸਨ ਵੱਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਤੀਜੀ ਜਨਮ ਸ਼ਤਾਬਦੀ ਮਨਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਾਮਗੜ੍ਹੀਆਂ ਸਬੰਧੀ ਪੁਸਤਕ ਲਈ ਸਾਹਿਤਕਾਰਾਂ ਤੇ ਲੇਖਕਾਂ ਨੂੰ ਸਿੱਖ ਜਰਨੈਲ ਸਬੰਧੀ ਆਪਣੀਆਂ ਰਚਨਾਵਾਂ ਭੇਜਣ ਲਈ ਆਖਿਆ।

ਇਸ ਮੌਕੇ ਸੋਹਣ ਸਿੰਘ ਗੈਦੂ, ਪੰਜਾਬ ਭਵਨ ਜਲੰਧਰ ਦੀ ਸੰਚਾਲਕਾ ਹਰਪ੍ਰੀਤ ਕੌਰ ਪ੍ਰੀਤ ਹੀਰ, ਪਰਵਾਸੀ ਪੰਜਾਬੀ ਹਰੀ ਸਿੰਘ ਜਾਚਿਕ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ (ਇੰਗਲੈਂਡ) ਮੈਡਮ ਸੁੰਦਰ ਪਾਲ ਰਾਜਾਸਾਂਸੀ, ਗਿਆਨ ਸਿੰਘ, ਨਿਰਮਲਾ ਗਰਗ, ਕੁਲਵੰਤ ਕੌਰ ਗੈਦੂ, ਸੰਦੀਪ ਸੁਮਨ, ਕਰਨੈਲ ਸਿੰਘ ਅਸਪਾਲ, ਹਰਮੀਤ ਕੌਰ ਮੀਤ, ਸੱਚਪ੍ਰੀਤ ਕੌਰ ਆਦਿ ਨੇ ਸ਼ਿਰਕਤ ਕੀਤੀ।

Advertisement