ਜੈਸ਼ੰਕਰ ਤੇ ਬਰਤਾਨਵੀ ਵਿਦੇਸ਼ ਮੰਤਰੀ ਡੇਵਿਡ ਲੈਮੀ ਵਿਚਾਲੇ ਫੋਨ ’ਤੇ ਗੱਲਬਾਤ
05:55 AM May 10, 2025 IST
ਨਵੀਂ ਦਿੱਲੀ: ਭਾਰਤ ਤੇ ਪਾਕਿਸਤਾਨ ਵਿਚਾਲੇ ਬਣੇ ਜੰਗੀ ਹਾਲਾਤ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਬਰਤਾਨਵੀ ਹਮਰੁਤਬਾ ਡੇਵਿਡ ਲੈਮੀ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਅਤਿਵਾਦ ਖ਼ਿਲਾਫ਼ ‘ਬਰਦਾਸ਼ਤ ਨਾ ਕਰਨ ਵਾਲੀ ਨੀਤੀ’ ਹੋਣੀ ਚਾਹੀਦੀ ਹੈ। ਜੈਸ਼ੰਕਰ ਤੇ ਲੈਮੀ ਦੀ ਗੱਲਬਾਤ ਨਵੀਂ ਦਿੱਲੀ ਤੇ ਇਸਲਾਮਾਬਾਦ ਵਿਚਾਲੇ ਤਣਾਅ ਘਟਾਉਣ ਦੀ ਭਾਰਤ ਦੀ ਰਣਨੀਤਕ ਭਾਈਵਾਲੀ ਦੀਆਂ ਕੋਸ਼ਿਸ਼ਾਂ ਦੀ ਪਿੱਠਭੂਮੀ ’ਚ ਹੋਈ ਹੈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਜਾਰੀ ਇੱਕ ਪੋਸਟ ’ਚ ਕਿਹਾ, ‘ਸਾਡੀ ਚਰਚਾ ਅਤਿਵਾਦ ਦਾ ਮੁਕਾਬਲਾ ਕਰਨ ’ਤੇ ਕੇਂਦਰਿਤ ਸੀ ਜਿਸ ਖ਼ਿਲਾਫ਼ ਬਿਲਕੁਲ ਬਰਦਾਸ਼ਤ ਨਾ ਕਰਨ ਵਾਲੀ ਨੀਤੀ ਹੋਣੀ ਚਾਹੀਦੀ ਹੈ।’ -ਪੀਟੀਆਈ
Advertisement
Advertisement