ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਸਲਮੇਰ: ਕਿਸ਼ਨਘਾਟ ਇਲਾਕੇ ’ਚ ਬੰਬ ਵਰਗੀ ਵਸਤੂ ਮਿਲੀ

05:54 AM May 10, 2025 IST
featuredImage featuredImage
ਜੈਸਲਮੇਰ ਵਿੱਚ ਕਿਸ਼ਨਘਾਟ ਇਲਾਕੇ ’ਚ ਅਣਪਛਾਤੀ ਵਸਤੂ ਮਿਲਣ ਮਗਰੋਂ ਮੌਕੇ ’ਤੇ ਤਾਇਨਾਤ ਪੁਲੀਸ ਤੇ ਫੌਜ ਦੇ ਜਵਾਨ। -ਫੋਟੋ: ਪੀਟੀਆਈ

ਜੈਪੁਰ: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਕਿਸ਼ਨਘਾਟ ਇਲਾਕੇ ਵਿੱਚ ਅੱਜ ਸਵੇਰੇ ਬੰਬ ਵਰਗੀ ਵਸਤੂ ਮਿਲਣ ਮਗਰੋਂ ਸਥਾਨਕ ਪੁਲੀਸ ਤੇ ਹਵਾਈ ਫੌਜ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਇਲਾਕੇ ਦੀ ਘੇਰਾਬੰਦੀ ਕੀਤੀ। ਪੁਲੀਸ ਮੁਤਾਬਕ, ਇਹ ਵਸਤੂ ਕੋਤਵਾਲੀ ਥਾਣਾ ਖੇਤਰ ਦੇ ਕਿਸ਼ਨਘਾਟ ਸਾਹਮਣੇ ਸਥਿਤ ਜੋਗੀਆਂ ਦੀ ਬਸਤੀ ਵਿੱਚ ਇਕ ਨਰਸਰੀ ਨੇੜੇ ਮਿਲੀ। ਇਹਤਿਆਤ ਦੇ ਤੌਰ ’ਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਥਾਣਾ ਕੋਤਵਾਲੀ ਦੇ ਐੱਸਐੱਚਓ ਪ੍ਰੇਮ ਦਾਨ ਨੇ ਕਿਹਾ ਕਿ ਇਹ ਬੰਬ ਵਰਗੀ ਵਸਤੂ ਲੱਗ ਰਹੀ ਹੈ। ਇਸ ਨੂੰ ਬੇਅਸਰ ਕਰਨ ਲਈ ਫੌਜ ਦੇ ਮਾਹਿਰ ਕਿਸ਼ਨਘਾਟ ਪੁੱਜ ਰਹੇ ਹਨ।’’ ਸਥਾਨਕ ਵਸਨੀਕ ਅਰਜੁਨ ਨਾਥ ਨੇ ਵਸਤੂ ਨੂੰ ਦੇਖਿਆ ਅਤੇ ਤੁਰੰਤ ਕਿਸ਼ਨਘਾਟ ਦੇ ਸਰਪੰਚ ਪ੍ਰਤੀਨਿਧ ਕਲਿਆਣ ਰਾਮ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਥਾਨਕ ਪੁਲੀਸ ਤੇ ਭਾਰਤੀ ਹਵਾਈ ਫੌਜ ਦੀਆਂ ਟੀਮਾਂ ਘਟਨਾ ਸਥਾਨ ’ਤੇ ਪੁੱਜੀਆਂ। ਇਹ ਵਸਤੂ ਵੀਰਵਾਰ ਰਾਤ ਕਰੀਬ 10.30 ਵਜੇ ਜੈਸਲਮੇਰ ਵਿੱਚ ਪਾਕਿਸਤਾਨ ਵੱਲੋਂ ਦਾਗੇ ਗਏ ਡਰੋਨ ਦੇ ਹਿੱਸਿਆਂ ਵਰਗੀ ਦਿਖ ਰਹੀ ਸੀ। -ਪੀਟੀਆਈ

Advertisement

Advertisement