ਜੈਮਲ ਸਿੰਘ ਬਣੇ ਰੈਵੇਨਿਊ ਕਲਰਕ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ
05:29 AM Jun 17, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਸਿਰਸਾ, 16 ਜੂਨ
ਰੈਵੇਨਿਊ ਕਲਰਕ ਐਸੋਸੀਏਸ਼ਨ ਹਰਿਆਣਾ ਅਤੇ ਦਿੱਲੀ (ਸਬੰਧਤ ਸਰਵ ਕਰਮਚਾਰੀ ਸੰਘ) ਦੀ 17ਵੀਂ ਤਿਮਾਹੀ ਸੂਬਾਈ ਕਾਨਫਰੰਸ ਝੁਥਰਾ ਧਰਮਸ਼ਾਲਾ ’ਚ ਹੋਈ। ਇਸ ਦੌਰਾਨ ਜੈਮਲ ਸਿੰਘ ਸਰਬਸੰਮਤੀ ਨਾਲ ਸੂਬਾਈ ਪ੍ਰਧਾਨ ਚੁਣ ਲਿਆ ਗਿਆ। ਚੋਣ ਪ੍ਰਕਿਰਿਆ ਵਿੱਚ ਹਿਸਾਰ ਤੋਂ ਵਿਕਾਸ ਪੂਨੀਆ ਨੂੰ ਜਨਰਲ ਸਕੱਤਰ, ਸੱਜਣ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਰਕਲ ਹਿਸਾਰ ਤੋਂ ਕੁਮਾਰੀ ਅੰਸ਼ੁਲ ਨੂੰ ਮੀਤ ਪ੍ਰਧਾਨ ਅਤੇ ਦੇਵੀ ਲਾਲ ਕੁਹਾੜ ਨੂੰ ਚੇਅਰਮੈਨ ਚੁਣਿਆ ਗਿਆ। ਚੋਣ ਤੋਂ ਬਾਅਦ ਸਾਰੇ ਨਵੇਂ ਚੁਣੇ ਗਏ ਸਾਥੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਨਵ-ਨਿਯੁਕਤ ਸੂਬਾ ਪ੍ਰਧਾਨ ਜੈਮਲ ਸਿੰਘ ਨੇ ਕਿਹਾ ਕਿ ਸੰਗਠਨ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਪੂਰੀ ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਇਆ ਜਾਵੇਗਾ। ਚੋਣ ਨਿਗਰਾਨ ਵਜੋਂ ਸਰਵਕਰਮਚਾਰੀ ਸੰਘ ਸਿਰਸਾ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਖੋਥ, ਪ੍ਰਧਾਨ ਅਸ਼ੋਕ ਕੁਮਾਰ (ਸੇਵਾਮੁਕਤ ਕਰਮਚਾਰੀ ਯੂਨੀਅਨ ਸਿਰਸਾ), ਸੂਬਾ ਪ੍ਰਧਾਨ ਸੁਰੇਸ਼ ਮੋਰ ਤੇ ਸਤੀਸ਼ ਕੁਮਾਰ ਨੇ ਡਿਊਟੀ ਨਿਭਾਈ।
Advertisement
Advertisement