ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੇਈਈ ਮੇਨਜ਼-2: ਸਿਖ਼ਰਲੇ 100 ’ਚ ਟਰਾਈਸਿਟੀ ਦੇ ਤਿੰਨ ਵਿਦਿਆਰਥੀ

05:55 AM Apr 20, 2025 IST
featuredImage featuredImage
ਟਰਾਈਸਿਟੀ ’ਚ ਪਹਿਲੇ ਸਥਾਨਾਂ ’ਤੇ ਰਹੇ ਅਰਨਵ ਜਿੰਦਲ ਤੇ ਦਾਸ ਬਾਕੀ ਟੌਪਰਾਂ ਨਾਲ ਖ਼ੁਸ਼ੀ ਦੇ ਰੌਂਅ ਵਿੱਚ। -ਫੋਟੋ: ਰਵੀ ਕੁਮਾਰ

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 19 ਅਪਰੈਲ
ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੇ ਜੇਈਈ ਮੇਨਜ਼-2 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ। ਇਸ ਵਾਰ ਟਰਾਈਸਿਟੀ ਦੇ ਤਿੰਨ ਵਿਦਿਆਰਥੀਆਂ ਨੇ ਆਲ ਇੰਡੀਆ ਟੌਪ-100 ਵਿੱਚ ਥਾਂ ਬਣਾਈ ਹੈ। ਅਰਨਵ ਜਿੰਦਲ ਦਾ ਆਲ ਇੰਡੀਆ ਰੈਂਕ 36 ਆਇਆ ਹੈ ਤੇ ਉਸ ਨੇ 99.999 ਪਰਸੈਂਟਾਈਲ ਨਾਲ ਟੌਪ ਕੀਤਾ ਹੈ। ਇਸ ਤੋਂ ਇਲਾਵਾ ਮੁਹਾਲੀ ਦੇ ਪਿਉਸਾ ਦਾਸ ਦਾ ਆਲ ਇੰਡੀਆ ਰੈਂਕ 80 ਆਇਆ ਹੈ। ਉਸ ਨੇ 99.996 ਪਰਸੈਂਟਾਈਲ ਹਾਸਲ ਕੀਤੇ ਹਨ। ਅਰਨਵ ਨੇ ਚੰਡੀਗੜ੍ਹ ਵਿਚ ਟੌਪ ਕੀਤਾ ਹੈ, ਜਦਕਿ ਪਿਉਸਾ ਦਾਸ ਨੇ ਪੰਜਾਬ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਅਰਨਵ ਜਿੰਦਲ ਮੇਨਜ਼-1 ਵਿੱਚ ਵੀ ਚੰਡੀਗੜ੍ਹ ਦਾ ਟੌਪਰ ਸੀ, ਉਸ ਵੇਲੇ ਅਰਨਵ ਨੇ 99.996 ਪਰਸੈਂਟਾਈਲ ਹਾਸਲ ਕੀਤੇ ਸਨ। ਇਸ ਵਾਰ ਉਸ ਦੇ ਪਰਸੈਂਟਾਈਲ ਵਿਚ ਸੁਧਾਰ ਹੋਇਆ ਹੈ। ਦੂਜੇ ਪਾਸੇ ਪਿਉਸਾ ਵੀ ਜੇਈਈ ਮੇਨਜ਼-1 ਵਿੱਚ ਪੰਜਾਬ ਦਾ ਟੌਪਰ ਸੀ। ਉਸ ਵੇਲੇ ਵੀ ਉਸ ਨੇ 99.996 ਪਰਸੈਂਟਾਈਲ ਹਾਸਲ ਕੀਤੇ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਚੰਡੀਗੜ੍ਹ ਦੇ ਰਿਆਨ ਇੰਟਰਨੈਸ਼ਨਲ ਸਕੂਲ ਸੈਕਟਰ-49 ਦੇ ਵਿਦਿਆਰਥੀ ਰਣਵੀਰ ਸਿੰਘ ਵਿਰਦੀ ਦਾ ਆਲ ਇੰਡੀਆ ਰੈਂਕ 97 ਆਇਆ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਜੇਈਈ ਮੇਨਜ਼-2 ਵਿੱਚ ਹਾਸਲ ਕੀਤੇ ਅੰਕਾਂ ਅਨੁਸਾਰ ਹੀ ਦੇਸ਼ ਦੀਆਂ ਸਿਖਰਲੀਆਂ ਆਈਆਈਟੀਜ਼ ਤੋਂ ਇਲਾਵਾ ਮੋਹਰੀ ਸੰਸਥਾਵਾਂ ਵਿਚ ਦਾਖਲਾ ਮਿਲਦਾ ਹੈ। ਇਸ ਤੋਂ ਬਾਅਦ ਜੇਈਈ ਐਡਵਾਂਸ ਹੋਵੇਗਾ, ਜਿਸ ਤਹਿਤ ਉਨ੍ਹਾਂ ਨੂੰ ਹੋਰ ਬਿਹਤਰ ਮੌਕੇ ਮਿਲਣਗੇ।

Advertisement

ਆਈਆਈਟੀ ਬੰਬੇ ’ਚ ਦਾਖਲਾ ਲੈਣ ਦੇ ਚਾਹਵਾਨ ਹਨ ਟਰਾਈਸਿਟੀ ਦੇ ਟੌਪਰ
ਅਰਨਵ ਜਿੰਦਲ ਚੰਡੀਗੜ੍ਹ ਦੇ ਡੀਏਵੀ ਪਬਲਿਕ ਸਕੂਲ ਸੈਕਟਰ-8 ਦਾ ਵਿਦਿਆਰਥੀ ਹੈ ਤੇ ਉਸ ਦੇ ਮਾਪੇ ਮੁਹਾਲੀ ਵਿਚ ਰਹਿੰਦੇ ਹਨ। ਉਸ ਦਾ ਪਿਤਾ ਦੀਪਕ ਜਿੰਦਲ ਬਿਜ਼ਨਸਮੈਨ ਹੈ ਤੇ ਮਾਂ ਰਿਤੂ ਅਗਰਵਾਲ ਅਧਿਆਪਕਾ ਹੈ। ਉਸ ਦੀ ਵੱਡੀ ਭੈਣ ਆਈਜੀਐਮਐਸ ਸ਼ਿਮਲਾ ਤੋਂ ਐੱਮਬੀਬੀਐਸ ਕਰ ਰਹੀ ਹੈ। ਅਰਨਵ ਨੇ ਦੱਸਿਆ ਕਿ ਉਸ ਨੇ ਪੜ੍ਹਾਈ ਤਾਂ ਕੀਤੀ ਹੀ ਪਰ ਗੀਤ-ਸੰਗੀਤ ਤੋਂ ਇਲਾਵਾ ਬਾਸਕਟਬਾਲ ਵੀ ਖੇਡਿਆ ਤੇ ਆਪਣੇ ਆਪ ਨੂੰ ਹਮੇਸ਼ਾ ਤਣਾਅ ਮੁਕਤ ਰੱਖਿਆ। ਉਹ ਰੋਜ਼ਾਨਾ 12 ਤੋਂ 14 ਘੰਟੇ ਪੜ੍ਹਾਈ ਕਰਦਾ ਆ ਰਿਹਾ ਹੈ ਤੇ ਉਸ ਦਾ ਟੀਚਾ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਵਿਚ ਇੰਜਨੀਅਰਿੰਗ ਕਰਨ ਦਾ ਹੈ। ਇਸ ਤੋਂ ਇਲਾਵਾ ਪਿਉਸਾ ਦਾਸ ਵੀ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਦੀ ਇੰਜਨੀਅਰਿੰਗ ਕਰਨਾ ਚਾਹੁੰਦਾ ਹੈ। ਉਸ ਦਾ ਪਿਤਾ ਮਰਚੈਂਟ ਨੇਵੀ ਵਿਚ ਇੰਜਨੀਅਰ ਹੈ ਤੇ ਮਾਂ ਘਰੇਲੂ ਸੁਆਣੀ ਹੈ। ਉਸ ਦੀ ਭੈਣ ਵੀ ਐੱਮਬੀਬੀਐਸ ਕਰ ਰਹੀ ਹੈ। ਉਸ ਨੇ ਪੜ੍ਹਾਈ ਦੇ ਨਾਲ ਫੁਟਬਾਲ ਖੇਡ ਕੇ ਤਣਾਅ ਨੂੰ ਦੂਰ ਕੀਤਾ।

ਜੇਈਈ ਅਡਵਾਂਸ ਦੀ ਪ੍ਰੀਖਿਆ 18 ਮਈ ਨੂੰ
ਟੌਪਰਾਂ ਦੀ ਨਜ਼ਰ ਹੁਦ ਜੇਈਈ ਅਡਵਾਂਸ ’ਤੇ ਹੈ, ਜੋ 18 ਮਈ ਨੂੰ ਹੋਵੇਗਾ। ਇਸ ਪ੍ਰੀਖਿਆ ਜ਼ਰੀਏ ਉਨ੍ਹਾਂ ਨੂੰ ਹੋਰ ਬਿਹਤਰ ਮੌਕੇ ਮਿਲਣਗੇ। ਦੱਸਣਾ ਬਣਦਾ ਹੈ ਕਿ ਜੇਈਈ ਮੇਨਜ਼ ਦੀ ਪ੍ਰੀਖਿਆ ਬਾਕੀਆਂ ਮੁਕਬਾਲੇ ਕੁੱਝ ਆਸਾਨ ਹੁੰਦੀ ਹੈ, ਜਦਕਿ ਜੇਈਈ ਅਡਵਾਂਸ ਦਾ ਪੱਧਰ ਔਖਾ ਹੁੰਦਾ ਹੈ। ਜੇਈਈ ਮੇਨਜ਼ ਨਾਲ ਸਰਕਾਰੀ ਆਈਆਈਟੀਜ਼ ਵਿਚ ਦਾਖਲਾ ਮਿਲਦਾ ਹੈ।

Advertisement

Advertisement