ਜੇਲ੍ਹ ਲਿਆਂਦਾ ਜਾ ਰਿਹਾ ਮੁਲਜ਼ਮ ਹਿਰਾਸਤ ਵਿੱਚੋਂ ਫ਼ਰਾਰ
06:12 AM May 22, 2025 IST
ਪਟਿਆਲਾ (ਖੇਤਰੀ ਪ੍ਰਤੀਨਿਧ):
Advertisement
ਅੱਜ ਮੁਹਾਲੀ ਜ਼ਿਲ੍ਹੇ ਅਧੀਨ ਪੈਂਦੀ ਪੁਲੀਸ ਚੌਕੀ ਸਨੇਟਾ ਦੇ ਮੁਲਾਜ਼ਮ ਜਦੋਂ ਮੁਲਜ਼ਮ ਨੂੰ ਕੇਂਦਰੀ ਜੇਲ੍ਹ ਪਟਿਆਲਾ ਛੱਡਣ ਲਈ ਆ ਰਹੇ ਸਨ ਤਾਂ ਉਹ ਪਿੰਡ ਉਕਸੀ ਜੱਟਾਂ ਕੋਲ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ। ਮੁਲਜ਼ਮ ਸਤਵਿੰਦਰ ਸਿੰਘ, ਰਾਜਪੁਰਾ ਨੇੜਲੇ ਪਿੰਡ ਕੋਟਲਾ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਸਹਾਇਕ ਸਬ-ਇੰਸਪੈਕਟਰ ਓਮ ਪ੍ਰਕਾਸ਼, ਇੰਚਾਰਜ ਪੁਲੀਸ ਚੌਕੀ ਸਨੇਟਾ ਦੇ ਬਿਆਨਾਂ ’ਤੇ ਥਾਣਾ ਸਦਰ ਰਾਜਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪੁਲੀਸ ਪਾਰਟੀ ਦੇ ਨਾਲ ਉਹ ਮੁਲਜ਼ਮ ਨੇਤਰ ਸਿੰਘ, ਸੁਰਿੰਦਰ ਸਿੰਘ ਅਤੇ ਮੁਲਜ਼ਮ ਸਤਵਿੰਦਰ ਸਿੰਘ ਨੂੰ ਕੇਂਦਰੀ ਜੇਲ੍ਹ, ਪਟਿਆਲਾ ਲਿਆ ਰਹੇ ਸਨ। ਜਦੋਂ ਉਹ ਬੰਗਲਾ ਮੁਖੀ ਮੰਦਰ ਨੇੜੇ ਉਕਸੀ ਜੱਟਾਂ ਵਿੱਚ ਅੰਡਰ-ਬ੍ਰਿਜ ਦੇ ਨੇੜੇ ਪਹੁੰਚੇ ਤਾਂ ਉੱਥੇ ਟਰੈਫਿਕ ਜਾਮ ਸੀ। ਜਦੋਂ ਸ਼ਿਕਾਇਤਕਰਤਾ ਕੈਂਟਰ ਨੂੰ ਅੱਗੇ ਵਧਣ ਲਈ ਕਹਿਣ ਲਈ ਗੱਡੀ ਤੋਂ ਹੇਠਾਂ ਉਤਰਿਆ ਤਾਂ ਸਤਵਿੰਦਰ ਸਿੰਘ, ਗੱਡੀ ਤੋਂ ਛਾਲ ਮਾਰ ਕੇ ਫ਼ਰਾਰ ਹੋ ਗਿਆ।
Advertisement
Advertisement