ਜੇਲ੍ਹ ’ਚੋਂ ਮੋਬਾਈਲ ਤੇ ਨਸ਼ੀਲਾ ਪਦਾਰਥ ਬਰਾਮਦ
06:19 AM May 04, 2025 IST
ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 3 ਮਈ
ਕੇਂਦਰੀ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਦੀ ਅਗਵਾਈ ਹੇਠ ਵਿਸ਼ੇਸ਼ ਤਲਾਸ਼ੀ ਮੁਹਿੰਮ ਦੌਰਾਨ 11 ਮੋਬਾਈਲ ਫੋਨ, 3 ਸਿੰਮ ਕਾਰਡ, 1 ਡਾਟਾ ਕੇਬਲ, 70 ਪੁੜੀਆਂ ਜਰਦਾ, 4 ਡੱਬੀਆਂ ਸਿਗਰਟ ਅਤੇ 12 ਪੁੜੀਆਂ ਤੰਬਾਕੂ ਬਰਾਮਦ ਹੋਇਆ ਹੈ। ਇਹ ਸਾਰਾ ਸਾਮਾਨ ਵੱਖ-ਵੱਖ ਬੈਰਕਾਂ ਵਿੱਚ ਬੰਦ ਹਵਾਲਾਤੀਆਂ ਕੋਲੋਂ ਮਿਲਿਆ ਹੈ। ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਮੁਲਜ਼ਮ ਰੂਪਾ ਸਿੰਘ, ਸ਼ੇਰਾ ਸਿੰਘ, ਸਤਨਾਮ ਸਿੰਘ, ਸੁਮੀਨ, ਸਤਨਾਮ ਸਿੰਘ, ਸਤਪਾਲ ਸਿੰਘ, ਸਗੁਨ ਲਾਲ, ਪਰਮਜੀਤ ਸਿੰਘ, ਸ਼ੈਰੀ, ਸੰਦੀਪ, ਗਗਨਦੀਪ ਸਿੰਘ, ਰਮਨ ਕੁਮਾਰ ਅਤੇ ਗੁਰਲਾਲ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਬਰਾਮਦ ਹੋਏ ਮੋਬਾਈਲ ਫੋਨਾਂ ਤੇ ਹੋਰ ਇਤਰਾਜ਼ਯੋਗ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Advertisement
Advertisement