ਜੇਲ੍ਹ ’ਚੋਂ ਜਾਂਚ ਦੌਰਾਨ ਅੱਠ ਮੋਬਾਈਲ ਫ਼ੋਨ ਬਰਾਮਦ
05:18 AM Apr 11, 2025 IST
ਪੱਤਰ ਪ੍ਰੇਰਕ
ਕਪੂਰਥਲਾ, 10 ਅਪਰੈਲ
ਇੱਥੇ ਕੇਂਦਰੀ ਜੇਲ੍ਹ ਵਿੱਚ ਪੁਲੀਸ ਨੇ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਤੇ ਹੋਰ ਸਮੱਗਰੀ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਨੇ ਕੈਦੀ ਨਵਦੀਪ ਸਿੰਘ ਨਵ ਵਾਸੀ ਬਰਾਹਪੁਰਾ, ਮਨਿੰਦਰ ਸਿੰਘ ਵਾਸੀ ਬਟਪੁਰਾ ਲੰਬਾ ਤੇ ਵਿਸ਼ਾਲ ਉਰਫ਼ ਸਾਲੂ ਵਾਸੀ ਰੋੜਾਵਾਲ ਕਲਾਂ ਦੀ ਤਲਾਸ਼ੀ ਦੌਰਾਨ ਦੋ ਮੋਬਾਈਲ ਤੇ ਸਿਮ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਕੈਦੀ ਸੰਦੀਪ ਸਿੰਘ ਉਰਫ਼ ਸੀਪਾ ਵਾਸੀ ਜਗਜੀਤ ਸਿੰਘ ਨਗਰ ਹਮੀਰਾ ਪਾਸੋਂ ਤਿੰਨ ਮੋਬਾਈਲ ਫ਼ੋਨ ਤੇ ਸਿਮ, ਹਵਾਲਾਤੀ ਲਵਪ੍ਰੀਤ ਸਿੰਘ ਉਰਫ਼ ਲਵ ਵਾਸੀ ਬੂਹ ਪਾਸੋਂ ਇੱਕ ਮੋਬਾਈਲ ਤੇ ਸਿਮ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਦੋ ਮੋਬਾਈਲ ਹੋਰ ਬਰਾਮਦ ਹੋਏ ਹਨ ਜਿਸ ਸਬੰਧ ’ਚ ਪੁਲੀਸ ਨੇ ਵੱਖ ਵੱਖ ਕੇਸ ਦਰਜ ਕੀਤੇ ਹਨ।
Advertisement
Advertisement