ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੇਟੀਪੀਐੱਲ ਦੇ ਵਸਨੀਕਾਂ ਨੇ ਡੀਸੀ ਕੋਲ ਰੋਏ ਦੁੱਖੜੇ

10:22 AM Sep 13, 2024 IST
ਡੀਸੀ ਮੁਹਾਲੀ ਨੂੰ ਮੰਗ ਪੱਤਰ ਦਿੰਦੇ ਹੋਏ ਜੇਟੀਪੀਐੱਲ ਦੇ ਵਸਨੀਕ।

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 12 ਸਤੰਬਰ
ਲਾਂਡਰਾਂ-ਖਰੜ ਸੜਕ ’ਤੇ ਸਥਿਤ ਜੇਟੀਪੀਐਲ ਕਲੋਨੀ ਦੇ ਵਸਨੀਕ ਬਰਸਾਤੀ ਤੇ ਸੀਵਰੇਜ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਪ੍ਰੇਸ਼ਾਨ ਹਨ। ਪੀੜਤ ਵਸਨੀਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਮੁਹਾਲੀ ਵਿੱਚ ਡੀਸੀ ਆਸ਼ਿਕਾ ਜੈਨ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸੋਢੀ ਨੇ ਕਿਹਾ ਕਿ ਕਰੀਬ 90 ਏਕੜ ਵਿੱਚ ਫੈਲੀ ਇਸ ਸੁਸਾਇਟੀ ਵਿੱਚ 900 ਪਰਿਵਾਰ ਰਹਿੰਦੇ ਹਨ। ਇਹ ਲੋਕ ਬਰਸਾਤੀ ਤੇ ਸੀਵਰੇਜ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਇੱਥੇ ਬਿਜਲੀ-ਪਾਣੀ ਅਤੇ ਸੜਕਾਂ ਦਾ ਵੀ ਬੁਰਾ ਹਾਲ ਹੈ।
ਜਸਵਿੰਦਰ ਕੌਰ, ਸੁਦਾ ਡੋਗਰਾ ਅਤੇ ਸੁਦੇਸ਼ ਕੁਮਾਰੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਲੋਨੀ ਵਿਚਲਾ ਐਸਟੀਪੀ ਪਲਾਂਟ ਵੀ ਬੰਦ ਪਿਆ ਹੈ। ਵਿਨੋਦ ਤਲਵਾਰ, ਰਾਜਨ ਸ਼ਰਮਾ, ਅਮਨਦੀਪ ਸਿੰਘ ਨੇ ਦੱਸਿਆ ਕਿ ਸੁਸਾਇਟੀ ਦਾ ਸਾਰਾ ਪਾਣੀ ਨਜ਼ਦੀਕੀ ਪਿੰਡ ਖੂਨੀਮਾਜਰਾ ਦੇ ਟੋਭੇ ਵਿੱਚ ਛੱਡਿਆ ਜਾ ਰਿਹਾ ਹੈ। ਡੀਸੀ ਸ੍ਰੀਮਤੀ ਜੈਨ ਨੇ ਮੌਕੇ ’ਤੇ ਹੀ ਖਰੜ ਦੇ ਕਾਰਜਸਾਧਕ ਅਫ਼ਸਰ ਨੂੰ ਮਸਲੇ ਦਾ ਹੱਲ ਲਈ ਆਖਿਆ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਗੰਦੇ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ।

Advertisement

Advertisement