ਜੁਲਾਹਖੇੜੀ ਸਕੂਲ ’ਚ ਮਾਂ ਦਿਵਸ ਮਨਾਇਆ
05:28 AM May 13, 2025 IST
ਪੱਤਰ ਪ੍ਰੇਰਕ
Advertisement
ਦੇਵੀਗੜ੍ਹ, 12 ਮਈ
ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹ ਖੇੜੀ ਵਿਖੇ ਮਾਂ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਾਂ ਦਿਵਸ ਨੂੰ ਸਮਰਪਿਤ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੇ ਆਪਣੀ ਮਾਂ ਲਈ ਵੰਨ-ਸੁਵੰਨੇ ਸ਼ੁੱਭਕਾਮਨਾਵਾਂ ਦੇ ਕਾਰਡ ਬਣਾਏ। ਪ੍ਰਾਇਮਰੀ ਅਤੇ ਸੀਨੀਅਰ ਜਮਾਤ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ ਅਤੇ ਗੀਤ ਸੰਗੀਤ ਪੇਸ਼ ਕੀਤਾ ਗਿਆ ਅਤੇ ਮਾਂ ਦੇ ਪਿਆਰ ਨੂੰ ਸ਼ਰਧਾਂਜਲੀਆਂ ਸਮਰਪਿਤ ਕੀਤੀਆਂ ਗਈਆਂ।
Advertisement
ਸਕੂਲ ਚੇਅਰਮੈਨ ਹਰਦੀਪ ਸਿੰਘ ਸੰਧੂ ਅਤੇ ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਇੱਕ ਮਾਂ ਆਪਣੇ ਬੱਚੇ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ ਹੈ ਅਤੇ ਆਪਣੇ ਬੱਚੇ ਦੀ ਪਹਿਲੀ ਅਧਿਆਪਿਕਾ ਹੁੰਦੀ ਹੈ, ਇਸ ਲਈ ਆਪਣੀ ਮਾਂ ਦਾ ਸਤਿਕਾਰ ਕਰਨ ਦਾ ਹਰ ਇੱਕ ਬੱਚੇ ਦਾ ਮੁੱਢਲਾ ਫਰਜ਼ ਬਣਦਾ ਹੈ ਅਤੇ ਮਾਂ ਦਿਵਸ ਦੀਆ ਸ਼ੁੱਭਕਾਮਨਾਵਾਂ ਦਿੱਤੀਆਂ।
Advertisement