ਜੁਲਾਨਾ ਤੇ ਸਫ਼ੀਦੋਂ ਨਗਰਪਾਿਲਕਾ ਦੀਆਂ ਵੋਟਾਂ ਦੀ ਗਿਣਤੀ 12 ਨੂੰ
05:45 AM Mar 08, 2025 IST
ਪੱਤਰ ਪ੍ਰੇਰਕ
ਜੀਂਦ, 7 ਮਾਰਚ
ਨਗਰ ਪਾਲਿਕਾ ਸਫ਼ੀਦੋਂ ਦੇ ਵਾਰਡ ਨੰਬਰ 14 ਵਿੱਚ ਹੋਏ ਉਪ ਚੋਣ ਅਤੇ ਜੁਲਾਨਾ ਨਗਰ ਪਾਲਿਕਾ ਵਿੱਚ ਪਈਆਂ ਵੋਟਾਂ ਦੀ ਗਿਣਤੀ 12 ਮਾਰਚ ਨੂੰ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਵੋਟਾਂ ਦੀ ਗਿਣਤੀ ਸਬੰਧੀ ਇੱਥੇ ਬੁਲਾਈ ਮੀਟਿੰਗ ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਦੱਸਿਆ ਕਿ ਸਫੀਦੋਂ ਨਗਰ ਪਾਲਿਕਾ ਦੇ ਮਤਦਾਨ ਦੀ ਗਿਣਤੀ ਲਈ ਇੱਕ ਟੇਬਲ ਅਤੇ ਜੁਲਾਨਾ ਨਗਰ ਪਾਲਿਕਾ ਦੀਆਂ ਵੋਟਾਂ ਦੀ ਗਿਣਤੀ ਲਈ 14 ਟੇਬਲ ਲਾਏ ਗਏ ਹਨ। ਜੁਲਾਨਾ ਨਗਰ ਪਾਲਿਕਾ ਦੀਆਂ ਵੋਟਾਂ ਦੀ ਗਿਣਤੀ ਦੋ ਰਾਊਂਡ ’ਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਤੇ ਸ਼ਾਮ ਨੂੰ ਨਤੀਜੇ ਦਾ ਐਲਾਨ ਕਰ ਦਿੱਤਾ ਜਾਵੇਗਾ।
Advertisement
Advertisement