ਜੀਟੀਬੀ ਕਾਲਜਾਂ ਨੇ ਐਲੂਮਨੀ ਮੀਟ ‘ਮਿਲਾਪ’ ਕਰਵਾਇਆ
ਭਗਵਾਨ ਦਾਸ ਸੰਦਲ
ਦਸੂਹਾ, 18 ਮਈ
ਇਥੇ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਦੀਆਂ ਵਿੱਦਿਅਕ ਸੰਸਥਾਵਾਂ ਜੀਟੀਬੀ ਖਾਲਸਾ ਕਾਲਜ ਫਾਰ ਵਿਮੈਨ ਅਤੇ ਜੀਟੀਬੀ ਖਾਲਸਾ ਕਾਲਜ (ਬੀਐਡ) ਆਫ ਐਜੂਕੇਸ਼ਨ ਵੱਲੋਂ ‘ਮਿਲਾਪ 2025’ ਸਿਰਲੇਖ ਹੇਠ ਐਲੂਮਨੀ ਮੀਟ ਕਰਵਾਇਆ ਗਿਆ। ਜਿਸ ਵਿੱਚ ਦੋਵੇਂ ਕਾਲਜਾਂ ਦੇ ਸਾਬਕਾ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਵਰਿੰਦਰ ਕੌਰ ਤੇ ਪ੍ਰਿੰ. ਸੰਦੀਪ ਕੌਰ ਬੋਸਕੇ ਨੇ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਐਲੂਮਨੀ ਮੀਟ ਦਾ ਅਗਾਜ਼ ਸ਼ਬਦ ਗਾਇਨ ਨਾਲ ਹੋਇਆ। ਮਗਰੋਂ ਵਿਦਿਆਰਥੀਆਂ ਨੇ ਆਪਣੀਆਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਅਤੇ ਭਾਵਨਾਵਾਂ ਨੂੰ ਸਾਂਝਾ ਕੀਤਾ।ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਅਤੇ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਨੇ ਸਮਾਰੋਹ ਨੂੰ ਚਾਰ ਚੰਨ ਲਾਏ।ਇਸ ਮੌਕੇ ਡੀਨ ਡਾ. ਰੁਪਿੰਦਰ ਕੌਰ ਰੰਧਾਵਾ, ਪ੍ਰਿੰ. ਡਾ. ਸੁਰਜੀਤ ਕੌਰ ਬਾਜਵਾ, ਵਾਈਸ ਪ੍ਰਿੰ. ਜੋਤੀ ਸੈਣੀ, ਐਲੂਮਨੀ ਮੀਟ ਦੇ ਮੁੱਖ ਪ੍ਰਬੰਧਕ ਡਾ. ਅਮਰਜੀਤ ਕੌਰ ਕਾਲਕਟ, ਡਿਗਰੀ ਕਾਲਜ ਦੀ ਐਲੂਮਨੀ ਜਨਰਲ ਬਾਡੀ ਦੇ ਜਨਰਲ ਸਕੱਤਰ ਪ੍ਰੋ. ਰੁਪਿੰਦਰਜੀਤ ਕੌਰ, ਜੁਆਇੰਟ ਸਕੱਤਰ ਸੁਮਨਦੀਪ ਕੌਰ, ਖਜ਼ਾਨਚੀ ਗੁਰਪ੍ਰੀਤ ਕੌਰ ਤੇ ਬੀ ਐਡ ਕਾਲਜ ਦੀ ਐਲੂਮਨੀ ਗਵਰਨਿੰਗ ਬਾਡੀ ਦੇ ਪ੍ਰਧਾਨ ਪ੍ਰੋ. ਸੁਦੇਸ਼ ਵਰਮਾ, ਮੁੱਖ ਸਕੱਤਰ ਪ੍ਰੋ. ਅਮਰ ਹਰਜੋਤ ਕੌਰ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ ਤੇ ਖਜ਼ਾਨਚੀ ਹਰਜਿੰਦਰ ਸਿੰਘ, ਯੈੱਸ ਬੈਂਕ ਦਸੂਹਾ ਦੇ ਮੈਨੇਜਰ ਪ੍ਰਿਯੰਕਾ ਮਹਾਜਨ ਆਦਿ ਮੌਜੂਦ ਸਨ।