ਜੀਐੱਸਟੀ ਕੌਂਸਲ ਦੀ 49ਵੀਂ ਬੈਠਕ 18 ਨੂੰ ਨਵੀਂ ਦਿੱਲੀ ’ਚ
05:32 PM Feb 04, 2023 IST
ਨਵੀਂ ਦਿੱਲੀ, 4 ਫਰਵਰੀ
Advertisement
ਜੀਐੱਸਟੀ ਕੌਂਸਲ ਦੀ 49ਵੀਂ ਮੀਟਿੰਗ 18 ਫਰਵਰੀ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਹੈ। ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਰਨਗੇ। 49ਵੀਂ ਜੀਐੱਸਟੀ ਕੌਂਸਲ ਦੀ ਮੀਟਿੰਗ ਵਿੱਚ ‘ਪਾਨ ਮਸਾਲਾ’ ਅਤੇ ‘ਗੁਟਕਾ’ ਕੰਪਨੀਆਂ ‘ਤੇ ਟੈਕਸ ਲਗਾਉਣ, ਅਪੀਲੀ ਟ੍ਰਿਬਿਊਨਲ ਦੀ ਸਥਾਪਨਾ ਅਤੇ ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ ਜੀਐੱਸਟੀ ਲਗਾਉਣ ਨਾਲ ਸਬੰਧਤ ਮਾਮਲਿਆਂ ‘ਤੇ ਵਿਚਾਰ ਕੀਤੇ ਜਾਣ ਦੀ ਸੰਭਾਵਨਾ ਹੈ।
Advertisement
Advertisement