ਖੇਤਰੀ ਪ੍ਰਤੀਨਿਧਲੁਧਿਆਣਾ, 22 ਦਸੰਬਰਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਗਿੱਲ ਪਾਰਕ ਵਿਖੇ ‘ਭਾਰਤ ਦੇ ਸੈਮੀਕੰਡਕਟਰ ਉਦਯੋਗ ਨੂੰ ਭਵਿੱਖ-ਪ੍ਰਮਾਣਿਤ ਕਰਨ: ਇੱਕ ਸਕਿਲਡ ਵਰਕਪਲੇਸ ਦਾ ਨਿਰਮਾਣ’ ਵਿਸ਼ੇ ਉੱਤੇ 6 ਦਿਨਾਂ ਏਟੀਏਐੱਨ ਅਕੈਡਮੀ ਸਪਾਂਸਰਡ ਪ੍ਰੋਗਰਾਮ ਦੌਰਾਨ ਇਸਰੋ ਦੇ ਸਾਬਕਾ ਸੰਯੁਕਤ ਮੁਖੀ ਇੰਜ. ਐੱਚਐੱਸ ਜਟਾਣਾ ਨੇ ਕਿਹਾ ਕਿ ਇੰਡੀਆ ਸੈਮੀਕੰਡਕਟਰ ਮਿਸ਼ਨ ਦਾ ਦ੍ਰਿਸ਼ਟੀਕੋਣ ਇੱਕ ਅਜੇਹੀ ਸੈਮੀਕੰਡਕਟਰ ਅਤੇ ਡਿਸਪਲੇ ਡਿਜ਼ਾਈਨ ਅਤੇ ਨਵੀਨਤਾ ਵਾਤਾਵਰਨ ਪ੍ਰਣਾਲੀ ਬਣਾਉਣਾ ਹੈ ਜੋ ਭਾਰਤ ਨੂੰ ਇੱਕ ਗਲੋਬਲ ਹੱਬ ਵਜੋਂ ਉਭਾਰ ਸਕੇ।ਜੀਐੱਨਡੀਈਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਕਿਹਾ ਕਿ ਸੰਸਥਾ ਆਪਣੀ ਫੈਕਲਟੀ ਤੇ ਵਿਦਿਆਰਥੀਆਂ ਨੂੰ ਸੈਮੀਕੰਡਕਟਰ ਅਤੇ ਡਿਸਪਲੇਅ ਡੋਮੇਨ ਵਿੱਚ ਸਮਰੱਥ ਬਣਾਉਣ ਲਈ ਅਜਿਹੇ ਉਪਰਾਲੇ ਕਰਦੀ ਰਹੇਗੀ। ਐੱਫਡੀਪੀ ਦੇ ਕੋਆਰਡੀਨੇਟਰ ਡਾ. ਅਮਿਤ ਕਾਮਰਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਤਕਨੀਕੀ ਸੰਸਥਾਵਾਂ ਦੇ ਲਗਪਗ 55 ਭਾਗੀਦਾਰ ਹਿੱਸਾ ਲੈ ਰਹੇ ਹਨ। ਗੈਸਟ ਆਫ ਆਨਰ ਵੱਜੋਂ ਪਹੁੰਚੇ ਕਰਨਲ ਡਾ. ਡੀਐੱਸ ਗਰੇਵਾਲ ਨੇ ਦੱਸਿਆ ਕਿ ਕੇਂਦਰੀ ਕੈਬਨਿਟ ਨੇ 2026 ਤੱਕ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇਅ ਈਕੋਸਿਸਟਮ ਦੇ ਵਿਕਾਸ ਲਈ 76,000 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਵਿਆਪਕ ਸੈਮੀਕੋਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਹੈ। ਮਾਹਰ ਬੁਲਾਰੇ ਡਾ. ਸੁਖਵਿੰਦਰ ਸਿੰਘ ਨੇ ਐਨਈਪੀ 2020 ਬਾਰੇ ਜਾਣਕਾਰੀ ਸਾਂਝੀ ਕੀਤੀ। ਆਈ.ਟੀ ਵਿਭਾਗ ਦੇ ਮੁਖੀ ਡਾ. ਕੇ. ਐਸ. ਮਾਨ ਨੇ ਸਾਰੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ।