ਜਿਨਸੀ ਸ਼ੋਸ਼ਣ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ
05:33 AM Jun 03, 2025 IST
ਚੇਨੱਈ: ਚੇਨੱਈ ਦੀ ਇੱਕ ਮਹਿਲਾ ਅਦਾਲਤ ਨੇ ਪਿਛਲੇ ਸਾਲ ਦਸੰਬਰ ’ਚ ਅੰਨਾ ਯੂਨੀਵਰਸਿਟੀ ਕੈਂਪਸ ’ਚ ਇੱਕ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਗਿਆਨਸ਼ੇਖਰਨ ਨੂੰ ਅੱਜ ਬਿਨਾਂ ਕਿਸੇ ਛੋਟ ਦੇ ਘੱਟੋ-ਘੱਟ 30 ਸਾਲ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮਹਿਲਾ ਅਦਾਲਤ ਦੀ ਜੱਜ ਐੱਮ ਰਾਜਲਕਸ਼ਮੀ ਨੇ 28 ਮਈ ਨੂੰ ਗਿਆਨਸ਼ੇਖਰਨ ਨੂੰ ਇਸ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ। ਜੱਜ ਨੇ ਸ਼ਿਕਾਇਤਕਰਤਾ ਧਿਰ ਵੱਲੋਂ ਉਸ ਖ਼ਿਲਾਫ਼ ਸਾਬਤ ਕੀਤੇ ਗਏ ਸਾਰੇ 11 ਦੋਸ਼ਾਂ ਦੇ ਸਬੰਧ ’ਚ ਸਜ਼ਾ ਸੁਣਾਈ ਹੈ। ਜੱਜ ਨੇ ਕਿਹਾ ਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। -ਪੀਟੀਆਈ
Advertisement
Advertisement