ਜਿਨਸੀ ਸ਼ੋਸ਼ਣ ਮਗਰੋਂ ਕੁੜੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
04:53 AM Jul 03, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੁਲਾਈ
ਦੱਖਣ-ਪੱਛਮੀ ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿੱਚ ਇੱਕ ਕੁੜੀ ਨੇ ਆਪਣੇ ਘਰ ਵਿੱਚ ਤੇਜ਼ਾਬ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਕੁੜੀ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕੁੜੀ ਦਾ ਮੋਬਾਈਲ ਫੋਨ ਵੀ ਬਰਾਮਦ ਕਰ ਲਿਆ ਹੈ। ਮੋਬਾਈਲ ਵਿੱਚ ਕਥਿਤ ਤੌਰ ‘ਤੇ ਦੋਸ਼ਾਂ ਦਾ ਸਮਰਥਨ ਕਰਨ ਵਾਲੀਆਂ ਆਡੀਓ ਰਿਕਾਰਡਿੰਗਾਂ ਸਨ। ਅਧਿਕਾਰੀਆਂ ਅਨੁਸਾਰ ਮੁਲਜ਼ਮ ਨੇ ਕੁੜੀ ਨੂੰ ਇਤਰਾਜ਼ਯੋਗ ਤਸਵੀਰਾਂ ਨਾਲ ਬਲੈਕਮੇਲ ਕੀਤਾ। ਪੁਲੀਸ ਨੇ ਮੁਲਜ਼ਮ ਦੀ ਪਛਾਣ ਮੁਹੰਮਦ ਰੇਹਾਨ ਵਜੋਂ ਕੀਤੀ ਹੈ, ਜਿਸ ਨੇ ਕਥਿਤ ਤੌਰ ’ਤੇ ਵਿਆਹ ਦੇ ਬਹਾਨੇ ਕੁੜੀ ਨਾਲ ਨਾਜਾਇਜ਼ ਸਬੰਧ ਬਣਾਏ। ਪੁਲੀਸ ਟੀਮ ਜਦੋਂ ਸਪਾਈਨਲ ਇੰਜਰੀਜ਼ ਹਸਪਤਾਲ ਪਹੁੰਚੀ ਤਾਂ ਲੜਕੀ ਨੂੰ ਬਿਆਨ ਦਰਜ ਕਰਨ ਵਿੱਚ ਅਸਮਰੱਥ ਦੱਸਿਆ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਦੱਖਣ-ਪੱਛਮ) ਅਮਿਤ ਗੋਇਲ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਗਈ ਹੈ।
Advertisement
Advertisement