ਜਾਨਵਰਾਂ ਦਾ ਸ਼ਿਕਾਰ ਕਰਨ ਦੇ ਦੋਸ਼ ਹੇਠ ਕੇਸ ਦਰਜ
05:12 AM Jul 04, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਰਾਜਪੁਰਾ, 3 ਜੁਲਾਈ
ਪਿੱਟਬੁੱਲ ਕੁੱਤਿਆਂ ਦੁਆਰਾ ਸੇਹ ਜਾਨਵਰ ਦਾ ਸ਼ਿਕਾਰ ਕਰ ਕੇ ਇੰਸਟਾਗ੍ਰਮ ’ਤੇ ਅੱਪਲੋਡ ਕਰਨ ਦੇ ਦੋਸ਼ ਹੇਠ ਰਾਜਪੁਰਾ ਪੁਲੀਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ। ਵਾਤਾਵਰਨ ਪ੍ਰੇਮੀ ਸਾਹਿਲ ਸ਼ਰਮਾ ਨੇ ਦੱਸਿਆ ਕਿ ਪਿੰਡ ਜਨਸੂਆ ਦਾ ਇਕ ਵਿਅਕਤੀ ਅਜੇ ਕੁਮਾਰ ਪੁੱਤਰ ਦੇਸ਼ ਰਾਜ ਗ਼ੈਰਕਨੂੰਨੀ ਤਰੀਕੇ ਨਾਲ ਭਾਰਤ ਸਰਕਾਰ ਵੱਲੋਂ ਸੁਰੱਖਿਅਤ ਰੱਖੇ ਜਾਨਵਰ ਸੇਹ ਦਾ ਆਪਣੇ ਪਿੱਟਬੁੱਲ ਕੁੱਤਿਆਂ ਰਾਹੀਂ ਸ਼ਿਕਾਰ ਕਰਕੇ ਉਸ ਦੀਆਂ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਅੱਪਲੋਡ ਕਰਦਾ ਸੀ। ਪੁਲੀਸ ਅਤੇ ਜੰਗਲਾਤ ਵਿਭਾਗ ਇੰਸਟਾਗਰਾਮ ਆਈਡੀ ਲਿੰਕ ਦੀ ਮਦਦ ਨਾਲ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ।
Advertisement
Advertisement