ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਵਿੱਚ ਜਾਂਚ ਕੈਂਪ
05:30 AM Jun 01, 2025 IST
ਸਮਰਾਲਾ: ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿੱਚ ਸਵੇਰਾ ਫਾਊਂਡੇਸ਼ਨ ਵੱਲੋਂ ਔਰਤਾਂ ਦੇ ਸਰਵਾਇਕਲ ਕੈਂਸਰ ਤੇ ਹੋਰਨਾਂ ਰੋਗਾ ਦੀ ਜਾਂਚ ਦਾ ਕੈਂਪ ਲਗਾਇਆ ਗਿਆ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਸੇਵਾ ਮੁਕਤ ਸਾਇੰਸਦਾਨ ਅਤੇ ਕੰਸਲਟੈਂਟ ਪਵਨ ਕੁਮਾਰ ਅਤੇ ਏਮਜ਼ ਹਸਪਤਾਲ ਨਵੀਂ ਦਿੱਲੀ ਦੇ ਡਾ. ਰਜਿੰਦਰਾ ਮਹਿਤਾ ਅਤੇ ਹਰੀ ਕਿਸ਼ਨ ਨੇ ਆਪਣੀ ਟੀਮ ਨਾਲ ਕੈਂਪ ਵਿੱਚ 500 ਤੋਂ ਵੱਧ ਔਰਤਾਂ ਦੀ ਸਰਵਾਈਕਲ ਕੈਂਸਰ ਅਤੇ ਹੋਰਨਾਂ ਰੋਗਾ ਸਬੰਧੀ ਜਾਂਚ ਕੀਤੀ। ਕੈਂਪ ਵਿੱਚ ਡਾ. ਜਗਨਜੀਤ ਕੌਰ ਰੰਧਾਵਾ, ਡਾ. ਪ੍ਰਮੋਦ ਕੁਮਾਰ, ਡਾ. ਅਰਪਨਾ ਸ਼ਰਮਾ ਏਮਸ ਦਿੱਲੀ, ਡਾ. ਸੋਨੀਕਾ ਕੌਸ਼ਲ ਲਿਬਾਸਾ ਹਸਪਤਾਲ ਖੰਨਾ, ਡਾ. ਜਪੇਸ਼ ਥਰੀਜਾ ਸਮਰਾਲਾ ਨੇ ਵੀ ਸੇਵਾਵਾਂ ਨਿਭਾਈਆਂ। ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। -ਪੱਤਰ ਪ੍ਰੇਰਕ
Advertisement
Advertisement