ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸਕੂਲ ਵਿੱਚ ਕਥਾ ਵਿਚਾਰ
06:00 AM Dec 24, 2024 IST
ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕਸਮਰਾਲਾ/ਖੰਨਾ, 23 ਦਸੰਬਰ
Advertisement
ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸ਼ਬਦ ਗੁਰੂ ਨਾਲ ਜੋੜਨ ਦੇ ਉਪਰਾਲੇ ਤਹਿਤ ਅਤੇ ਪੋਹ ਦੇ ਮਹੀਨੇ ਦੇ ਸਿੱਖ ਇਤਿਹਾਸ ਵਿੱਚ ਦਰਜ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ਕਥਾ ਵਿਚਾਰ ਕਰਵਾਇਆ ਗਿਆ। ਇਸ ਮੌਕੇ ਉੱਘੇ ਧਰਮ ਪ੍ਰਚਾਰਕ ਭਾਈ ਗੁਰਇੰਦਰਜੀਤ ਸਿੰਘ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਸਾਰੀ ਮਾਨਵਤਾ ਦੇ ਸਾਂਝੇ ਗੁਰੂ ਗ੍ਰੰਥ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਸਟੇਜ ਸੈਕਟਰੀ ਦੀ ਭੂਮਿਕਾ ਬਾਰਵੀਂ ਜਮਾਤ ਦੀ ਗੁਰਸਿਮਰਨ ਕੌਰ ਨੇ ਨਿਭਾਈ।
ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ‘ਮਿਤਰ ਪਿਆਰੇ ਨੂੰ‘ ਸ਼ਬਦ ਗਾ ਕੇ ਕੀਤੀ। ਇਸ ਮਗਰੋਂ ਗੁਰਲੀਨ ਕੌਰ ਤੇ ਜਸਲੀਨ ਕੌਰ ਨੇ ਕਵਿਤਾਵਾਂ, ਅਮਨਦੀਪ ਨੇ ਗੀਤ ਤੇ ਮਨਪ੍ਰੀਤ ਕੌਰ ਨੇ ਹੱਥ ਲਿਖਤ ਕਵਿਤਾ ਤੇ ਕਮਲਪ੍ਰੀਤ ਕੌਰ ਨੇ ਸਪੀਚ ਪੇਸ਼ ਕੀਤੀ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਨੂੰ ਸਿੱਖ ਧਰਮ ਨਾਲ ਜੁੜਨ ਲਈ ਪ੍ਰੇਰਿਆ।
Advertisement
Advertisement