ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ ਵੱਲੋਂ ਦੁਸ਼ਿਅੰਤ ਚੌਟਾਲਾ ਨਾਲ ਮੁਲਾਕਾਤ

05:35 AM May 08, 2025 IST
featuredImage featuredImage
ਜਜਪਾ ਦੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਦੁਸ਼ਿਅੰਤ ਚੌਟਾਲਾ। 

ਪ੍ਰਭੂ ਦਿਆਲ

Advertisement

ਸਿਰਸਾ, 7 ਮਈ
ਜਨਨਾਇਕ ਜਨਤਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵੱਲੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਦੁਬਾਰਾ ਨਿਯੁਕਤ ਕੀਤੇ ਜਾਣ ’ਤੇ ਅਸ਼ੋਕ ਵਰਮਾ ਹੋਰ ਸੀਨੀਅਰ ਪਾਰਟੀ ਵਰਕਰਾਂ ਨਾਲ ਚੌਟਾਲਾ ਹਾਊਸ ਪਹੁੰਚੇ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੇ ਸਿੰਘ ਚੌਟਾਲਾ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਉਨ੍ਹਾਂ ਨੂੰ ਮਠਿਆਈ ਖੁਆ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਅਸ਼ੋਕ ਵਰਮਾ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਪਾਰਟਂ ਲਈ ਹੋਰ ਜੋਸ਼ ਨਾਲ ਕੰਮ ਕਰਦੇ ਰਹਿਣਗੇ। ਇਸ ਮੌਕੇ ਹਰੀ ਸਿੰਘ ਭਾਰੀ, ਸੁਖਮੰਦਰ ਸਿੰਘ ਸਿਹਾਗ, ਸ਼ਗਨਜੀਤ ਸਿੰਘ ਗਿੱਲ, ਅਨਿਲ ਕਸਨੀਆ, ਰਾਜਿੰਦਰ ਕਸਵਾਂ ਐਡਵੋਕੇਟ, ਅਕਬਰ ਖਾਨ, ਕਾਦਿਰ ਖਾਨ, ਡਾ. ਅਮਰ ਸਿੰਘ ਜਿਆਣੀ, ਸੁਭਾਸ਼ ਵਰਮਾ, ਲੱਕੀ ਚੌਧਰੀ, ਦੀਪਕ ਸ਼ਰਮਾ, ਲਲਿਤ ਸੋਨੀ ਅਤੇ ਹਰਦਿਆਲ ਬੇਰੀ ਆਦਿ ਵੀ ਹਾਜ਼ਰ ਸਨ।

Advertisement
Advertisement