ਜ਼ਮੀਨੀ ਵਿਵਾਦ: ਗੋਲੀ ਲੱਗਣ ਕਾਰਨ ਮੌਤ
04:30 AM May 25, 2025 IST
ਪੱਤਰ ਪ੍ਰੇਰਕ
ਤਰਨ ਤਾਰਨ, 24 ਮਈ
ਖਡੂਰ ਸਾਹਿਬ ਇਲਾਕੇ ਵਿੱਚ ਅੱਜ ਜ਼ਮੀਨੀ ਵਿਵਾਦ ਦੇ ਮਾਮਲੇ ਵਿੱਚ ਸਮਝੌਤਾ ਕਰਨ ਲਈ ਇਕੱਠੀਆਂ ਹੋਈਆਂ ਦੋ ਧਿਰਾਂ ਦੀ ਗੱਲਬਾਤ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਇਕ ਵਿਅਕਤੀ ਮੌਕੇ ’ਤੇ ਹੀ ਮੌਤ ਹੋ ਗਈ| ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਖੇਲਾ ਵਜੋਂ ਹੋਈ ਹੈ| ਉਹ ਸਮਝੌਤਾ ਕਰਨ ਲਈ ਆਈ ਇਕ ਧਿਰ ਜੱਜਬੀਰ ਸਿੰਘ ਵਾਸੀ ਬਾਠ ਦੇ ਹਮਾਇਤੀ ਦੇ ਤੌਰ ’ਤੇ ਗਿਆ ਸੀ| ਉਸ ਦਾ ਖਡੂਰ ਸਾਹਿਬ ਦੇ ਵਾਸੀ ਦਲਬੀਰ ਸਿੰਘ ਨਾਲ ਜਾਇਦਾਦ ਦਾ ਝਗੜਾ ਸੀ| ਦੋਵੇਂ ਧਿਰਾਂ ਦਲਬੀਰ ਸਿੰਘ ਦੀ ਰਿਹਾਇਸ਼ ’ਤੇ ਇਕੱਠੀਆਂ ਹੋਈਆਂ ਸਨ| ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਕਿਹਾ ਕਿ ਜੱਜਬੀਰ ਸਿੰਘ ਧਿਰ ਦੇ ਹੀ ਕਿਸੇ ਤੋਂ ਅਚਾਨਕ ਗੋਲੀ ਚੱਲ ਗਈ ਜਿਹੜੀ ਸੁਰਿੰਦਰ ਸਿੰਘ ਦੇ ਲੱਗ ਗਈ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ| ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
Advertisement
Advertisement