ਜਹਾਜ਼ ਹਾਦਸੇ ਬਾਰੇ ਜਾਣਕਾਰੀ ਦੇਣ ’ਚ ਪਾਰਦਰਸ਼ੀ ਰਹਾਂਗੇ: ਟਾਟਾ ਸਮੂਹ
04:21 AM Jun 14, 2025 IST
ਮੁੰਬਈ: ਟਾਟਾ ਸਮੂਹ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਅੱਜ ਕਿਹਾ ਕਿ ਭਾਵੇਂ ਇਹ ਮੁਸ਼ਕਲ ਸਮਾਂ ਹੈ ਪਰ ਸਮੂਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜੇਗਾ ਅਤੇ ਨਾ ਹੀ ਸਹੀ ਕੰਮ ਕਰਨ ਤੋਂ ਪਿੱਛੇ ਹਟੇਗਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਏਅਰ ਇੰਡੀਆ ਦੀ ਮਾਲਕੀ ਵਾਲਾ ਸਮੂਹ ਜਹਾਜ਼ ਹਾਦਸੇ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਮਾਮਲੇ ’ਚ ਪਾਰਦਰਸ਼ੀ ਰਹੇਗਾ। ਉਨ੍ਹਾਂ ਆਪਣੇ ਮੁਲਾਜ਼ਮਾਂ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਜਦੋਂ ਟਾਟਾ ਸਮੂਹ ਸੰਨਜ਼ ਨੇ ਏਅਰ ਇੰਡੀਆ ਨੂੰ ਐਕੁਆਇਰ ਕੀਤਾ ਸੀ ਤਾਂ ਮੁਸਾਫਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਉਨ੍ਹਾਂ ਦੀ ਪਹਿਲੀ ਤੇ ਸਭ ਤੋਂ ਵੱਡੀ ਤਰਜੀਹ ਸੀ ਅਤੇ ਇਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, ‘ਇਹ ਟਾਟਾ ਸਮੂਹ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ। ’ -ਪੀਟੀਆਈ
Advertisement
Advertisement