ਜਸਵੰਤ ਜੈਤੋ ਤੇ ਤੇਜਾ ਸਿੰਘ ਦਾ ਸਨਮਾਨ
05:07 AM Jan 03, 2025 IST
Advertisement
ਜੈਤੋ: ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਅਤੇ ਹਿਊਮਨ ਰਾਈਟਸ ਸੰਗਠਨ ਦੇ ਆਗੂ ਰਾਮ ਰਾਜ ਸੇਵਕ ਵੱਲੋਂ ਸਮਾਜ ਸੇਵਾ ’ਚ ਬਿਹਤਰੀਨ ਭੂਮਿਕਾ ਅਦਾ ਕਰਨ ਵਾਲੇ ਆਪ ਬਲਾਕ ਜੈਤੋ ਦੇ ਪ੍ਰਧਾਨ ਤੇ ਟਰੱਕ ਅਪਰੇਟਰਜ਼ ਯੂਨੀਅਨ ਜੈਤੋ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਜੈਤੋ ਅਤੇ ਤੇਜਾ ਸਿੰਘ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਦੀ ਇਹ ਰਸਮ ਨਹਿਰੂ ਪਾਰਕ ਮਾਰਕੀਟ ਵੱਲੋਂ ਨਵੇਂ ਸਾਲ ਦੇ ਆਗਮਨ ਦੇ ਸਬੰਧ ’ਚ ਕਰਵਾਏ ਸਮਾਗਮ ਦੌਰਾਨ ਹੋਈ। ਰਾਮ ਰਾਜ ਸੇਵਕ ਨੇ ਕਿਹਾ ਕਿ ਜਸਵੰਤ ਸਿੰਘ ਜੈਤੋ ਅਤੇ ਤੇਜਾ ਸਿੰਘ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਦੀ ਲੰਮੀ ਲੜੀ ਹੈ ਅਤੇ ਉਨ੍ਹਾਂ ਵੱਲੋਂ ਕੀਤੇ ਕੰਮਾਂ ਦਾ ਰਿਣ ਕਦੇ ਉਤਾਰਿਆ ਨਹੀਂ ਜਾ ਸਕਦਾ। ਸਨਮਾਨਿਤ ਦੋਵੇਂ ਸ਼ਖ਼ਸੀਅਤਾਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲੋਕਾਂ ਲਈ ਹੈ, ਜੋ ਉਨ੍ਹਾਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਆਪਣੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਣ ਬਾਰੇ ਵੀ ਅਹਿਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement