ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਲ ਘਰ ’ਚੋਂ ਬਿਜਲੀ ਦੀ ਤਾਰ ਤੇ ਸਾਮਾਨ ਚੋਰੀ

05:41 AM May 08, 2025 IST
featuredImage featuredImage

ਪੱਤਰ ਪ੍ਰੇਰਕ
ਏਲਨਾਬਾਦ, 7 ਮਈ
ਪਿੰਡ ਮਮੇਰਾ ਕਲਾਂ ਦੇ ਜਲ ਘਰ ’ਚੋਂ ਚੋਰਾਂ ਨੇ ਮੋਟਰ ਦਾ ਸਟਾਰਟਰ, ਕਰੀਬ 100 ਫੁਟ ਸਮਰਸੀਬਲ ਪੰਪ ਦੀ ਤਾਰ ਤੇ ਥਰੀ ਫੇਜ਼ ਦੀਆਂ 3 ਗਰਿੱਪਾਂ ਦੀ ਚੋਰੀ ਕਰ ਲਈਆਂ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਜੇ ਕੁਮਾਰ ਨੇ ਦੱਸਿਆ ਦੀ ਉਹ ਜਲ ਘਰ ਮਮੇਰਾ ਕਲਾਂ ਵਿੱਚ ਪੰਪ ਅਪਰੇਟਰ ਹੈ। 5 ਮਈ ਦੀ ਰਾਤ ਨੂੰ 10 ਵਜੇ ਉਹ ਜਲ ਘਰ ਬੰਦ ਕਰਕੇ ਆਪਣੇ ਘਰ ਚਲਾ ਗਿਆ ਪਰ ਜਦੋਂ 6 ਮਈ ਨੂੰ ਆ ਕੇ ਵੇਖਿਆ ਤਾਂ ਸਟਾਰਟਰ ਵਾਲੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਮੋਟਰ ਦਾ ਸਟਾਰਟਰ, ਲਗਪਗ 100 ਫੁੱਟ ਸਮਰਸੀਬਲ ਪੰਪ ਦੀ ਬਿਜਲੀ ਦੀ ਤਾਰ, ਥਰੀ ਫੇਜ਼ ਦੀਆਂ 3 ਗਰਿੱਪਾਂ ਗਾਇਬ ਸਨ। ਅਜੇ ਕੁਮਾਰ ਨੇ ਚੋਰੀ ਦੀ ਘਟਨਾ ਦਾ ਸੁਰਾਗ ਲਗਾਏ ਜਾਣ ਦੀ ਮੰਗ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।

Advertisement

Advertisement