ਜਲੰਧਰ ਕਤਲ ਮਾਮਲੇ ’ਚ ਲੋੜੀਂਦੇ ਗੈਂਗਸਟਰ ਜ਼ੀਰਕਪੁਰ ਤੋਂ ਕਾਬੂ
05:22 AM May 20, 2025 IST
ਹਰਜੀਤ ਸਿੰਘ
ਜ਼ੀਰਕਪੁਰ, 19 ਮਈ
ਪੁਲੀਸ ਨੇ ਇੱਥੇ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਲੰਧਰ ਵਿੱਚ 10 ਮਈ ਨੂੰ ਕਤਲ ਹੋ ਗਿਆ ਸੀ। ਜਲੰਧਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੇ ਦੋ ਲੋੜੀਂਦੇ ਮੁਲਜ਼ਮ ਇੱਥੇ ਪੀਰ ਮੁਛੱਲਾ ਖੇਤਰ ਵਿੱਚ ਪੈਂਦੀ ਮੈਟਰੋ ਟਾਊਨ ਸੁਸਾਇਟੀ ਦੇ ਫਲੈਟ ਵਿੱਚ ਰਹਿ ਰਹੇ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਹਾਲੇ ਸੁਸਾਇਟੀ ਨੂੰ ਘੇਰਾ ਹੀ ਪਾਇਆ ਸੀ ਕਿ ਮੁਲਜ਼ਮਾਂ ਨੂੰ ਇਸ ਦੀ ਭਿਣਕ ਪੈ ਗਈ। ਇਸ ਦੌਰਾਨ ਗੈਂਗਸਟਰਾਂ ਨੇ ਛੱਤ ’ਤੇ ਚੜ੍ਹ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੀ ਪਛਾਣ ਆਕਾਸ਼ਦੀਪ ਅਤੇ ਗੌਰਵ ਕਪਿਲਾ ਵਜੋਂ ਹੋਈ। ਪੁਲੀਸ ਨੇ ਦੋਵਾਂ ਤੋਂ .32 ਬੋਰ ਦੋ ਪਿਸਤੌਲ ਬਰਾਮਦ ਕੀਤੇ।
Advertisement
Advertisement