ਜਪਨੀਤ ਕੌਰ ਬਾਰ੍ਹਵੀਂ ਦੀ ਮੈਰਿਟ ’ਚ
05:39 AM May 21, 2025 IST
ਜੈਂਤੀਪੁਰ: ਗੁਰੂ ਕਲਗੀਧਰ ਸੀਨੀਅਰ ਸੈਕੰਡਰੀ ਸਕੂਲ ਰੋੜੀਵਾਲ ਮਰੜ੍ਹ ਦੀ ਵਿਦਿਆਰਥਣ ਜਪਨੀਤ ਕੌਰ ਨੇ ਸਾਇੰਸ ਵਿਸ਼ੇ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 97.6% (488) ਅੰਕ ਪ੍ਰਾਪਤ ਕਰਕੇ ਸੂਬਾ ਪੱਧਰ ’ਤੇ 12ਵਾਂ ਅਤੇ ਜ਼ਿਲ੍ਹਾ ਗੁਰਦਾਸਪੁਰ ’ਚੋਂ ਪੰਜਵਾਂ ਰੈਂਕ ਹਾਸਲ ਕੀਤਾ। ਇਸੇ ਤਰ੍ਹਾਂ ਅਰਸ਼ਦੀਪ ਕੌਰ ਨੇ 95.4%, ਗੁਰਪ੍ਰੀਤ ਕੌਰ ਨੇ 95%, ਅਮਨਦੀਪ ਕੌਰ ਨੇ 94.2%, ਅਨਮੋਲਪ੍ਰੀਤ ਕੌਰ ਨੇ 94.2%, ਅਤੇ ਹਰਨੂਰਪ੍ਰੀਤ ਨੇ 94.2% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਪ੍ਰਬੰਧਕ ਭਾਈ ਸਵਿੰਦਰ ਸਿੰਘ ਰੋੜੀਵਾਲ, ਚੇਅਰਪਰਸਨ ਕਿੰਦਰਬੀਰ ਕੌਰ ਅਤੇ ਪ੍ਰਿੰਸੀਪਲ ਮੈਡਮ ਸੁਖਰਾਜ ਕੌਰ ਨੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ
Advertisement
Advertisement