ਜਨਕਪੁਰੀ ਸਿੰਘ ਸਭਾ ’ਚ ਧਾਰਮਿਕ ਸਮਾਗਮ
04:28 AM May 18, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਈ
ਪੱਛਮੀ ਦਿੱਲੀ ਦੇ ਜਨਕਪੁਰੀ ਇਲਾਕੇ ਦੀ ਸਿੰਘ ਸਭਾ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਬੀਬੀਆਂ ਨੂੰ ਹਿੱਸਾ ਲਿਆ। ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਰਾਵਿੰਦਰ ਕੌਰ ਚਾਵਲਾ ਨੇ ਦੱਸਿਆ ਕਿ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਗੁਰਦੁਆਰੇ ਵਿਖੇ ਸਤਿਸੰਗ ਕਰਵਾਇਆ ਗਿਆ ਅਤੇ ਬੀਬੀਆਂ ਨੇ ਅਰਦਾਸ ਵਿੱਚ ਸ਼ਮੂਲੀਅਤ ਕੀਤੀ। ਇਹ ਗੁਰਦੁਆਰਾ ਬੀ ਬਲਾਕ ਨੇੜੇ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਕਪੂਰ ਨੇ ਦੱਸਿਆ ਕਿ ਸਮਾਗਮ ਦੌਰਾਨ ਸੁਖਜੀਤ ਕੌਰ, ਮੀਨਾ ਗਰੋਵਰ, ਹਰਪਾਲ ਕੌਰ ਕਪੂਰ ਅਤੇ ਹੋਰ ਬੀਬੀਆਂ ਨੇ ਕੀਰਤਨ ਕੀਤਾ ਅਤੇ ਗੁਰਬਾਣੀ ਜਸ ਗਾਇਆ।
Advertisement
Advertisement