ਜਥੇਬੰਦੀਆਂ ਵੱਲੋਂ ਸ਼ਹਿਰ ’ਚ ਤਿਰੰਗਾ ਮਾਰਚ
06:20 AM May 21, 2025 IST
ਖੰਨਾ: ਵੱਖ ਵੱਖ ਸਮਾਜਿਕ, ਧਾਰਮਿਕ, ਵਪਾਰਕ ਅਤੇ ਰਾਜਨੀਤਕ ਸੰਗਠਨਾਂ ਵੱਲੋਂ ਅੱਜ ਸਾਂਝੇ ਤੌਰ ਤੇ ਭਾਰਤੀ ਫੌਜ ਵੱਲੋਂ ਅਪਰੇਸ਼ਨ ਸਿੰਦੂਰ ਤਹਿਤ ਅਤਿਵਾਦੀ ਟਿਕਾਣਿਆਂ ’ਤੇ ਸਫ਼ਲ ਕਾਰਵਾਈ ’ਤੇ ਸ਼ਹਿਰ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਲਲਹੇੜੀ ਚੌਕ ’ਚੋਂ ਸ਼ੁਰੂ ਹੋ ਕੇ ਰੇਲਵੇ ਰੋਡ, ਗੁਰਦੁਆਰਾ ਕਲਗੀਧਰ ਚੌਕ, ਸਮਰਾਲਾ ਚੌਕ, ਮਲੇਰਕੋਟਲਾ ਰੋਡ ਅਤੇ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ’ਚੋਂ ਹੁੰਦੀ ਹੋਈ ਅਮਲੋਹ ਰੋਡ ਪੁੱਜ ਕੇ ਸਮਾਪਤ ਹੋਈ। ਜਿਸ ਵਿਚ ਸੈਂਕੜੇ ਸ਼ਹਿਰ ਵਾਸੀਆਂ ਨੇ ਹੱਕਾਂ ਵਿਚ ਤਿੰਗਰਾ ਫੜ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦਿਆਂ ਭਾਰਤੀ ਫੌਜ ਵੱਲੋਂ ਇੱਕਜੁੱਟ ਹੋ ਕੇ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement