ਛੱਤੀਸਗੜ੍ਹ ਪੁਲਿਸ ਦੀ ਹਿਰਾਸਤ 'ਚ ਲਏ ਮਾਓਵਾਦੀ ਨੇਤਾਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ
06:45 AM Jun 08, 2025 IST
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 7 ਜੂਨ
ਇਥੇ ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਮੀਡੀਆ ਨਾਲ ਗੱਲ ਕਰਦਿਆਂ ਮੰਗ ਕੀਤੀ ਕਿ ਛੱਤੀਸਗੜ੍ਹ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਬੰਡੀ ਪ੍ਰਕਾਸ਼ ਸਮੇਤ ਦਰਜਨ ਤੋਂ ਵਧੇਰੇ ਹੋਰ ਮਾਓਵਾਦੀ ਨੇਤਾਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਿਵਲ ਰਾਈਟਸ ਐਸੋਸੀਏਸ਼ਨ ਅਤੇ ਤੇਲੰਗਾਨਾ ਸਿਵਲ ਲਿਬਰਟੀਜ਼ ਕਮੇਟੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਬੀਜਾਪੁਰ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇੱਕ ਪਿੰਡ ਤੋਂ ਉਕਤ ਆਗੂ ਗ੍ਰਿਫ਼ਤਾਰ ਕੀਤੇ ਗਏ ਸਨ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਭਾਜਪਾ ਸਰਕਾਰ ਵੱਲੋਂ 26 ਮਾਰਚ 2025 ਤੱਕ ਭਾਰਤ ਨੂੰ ‘ਨਕਸਲ-ਮੁਕਤ’ ਬਣਾਉਣ ਦੇ ਟੀਚੇ ਦੇ ਮੱਦੇਨਜ਼ਰ, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ ਮਾਓਵਾਦੀ ਆਗੂਆਂ ਤੇ ਕਬਾਈਲੀਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ।
Advertisement
Advertisement