ਛੱਤੀਸਗੜ੍ਹ: ਬਾਰੂਦੀ ਸੁਰੰਗ ਧਮਾਕੇ ’ਚ ਸੀਆਰਪੀਐੱਫ ਜਵਾਨ ਜ਼ਖ਼ਮੀ
05:03 AM Apr 10, 2025 IST
ਬੀਜਾਪੁਰ, 9 ਅਪਰੈਲ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ (ਆਈਈਡੀ) ਦੇ ਧਮਾਕੇ ਕਾਰਨ ਸੀਪੀਆਰਐੱਫ ਦਾ ਜਵਾਨ ਜ਼ਖ਼ਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਅੱਜ ਬਾਅਦ ਦੁਪਹਿਰ ਲਗਪਗ 3.30 ਵਜੇ ਕੋਡਪਾਲ ਨਦੀ ਨੇੜੇ ਵਾਪਰੀ, ਜਦੋਂ ਸੀਆਰਪੀਐੱਫ ਦੀ 196ਵੀਂ ਬਟਾਲੀਅਨ ਦੀ ਟੀਮ ਆਪਣੇ ਚਿੰਨਾਕੋਡਪਾਲ ਕੈਂਪ ਨੇੜੇ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਸੀਆਰਪੀਐੱਫ ਦੇ ਬੰਬ ਡਿਸਪੋਜ਼ਲ ਸਕੁਐਡ (ਬੀਡੀਐੱਸ) ਨਾਲ ਸਬੰਧਤ ਇੱਕ ਜਵਾਨ ਦਾ ਪੈਰ ਪ੍ਰੈੱਸ਼ਰ ਆਈਈਡੀ ’ਤੇ ਆ ਗਿਆ ਅਤੇ ਧਮਾਕਾ ਹੋਣ ਕਾਰਨ ਉਸ ਦੀਆਂ ਲੱਤਾਂ ’ਤੇ ਸੱਟਾਂ ਲੱਗੀਆਂ। ਅਧਿਕਾਰੀ ਮੁਤਾਬਕ ਜਵਾਨ ਨੂੰ ਇਲਾਜ ਲਈ ਬੀਜਾਪੁਰ ਦੇ ਜ਼ਿਲ੍ਹਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ
Advertisement
Advertisement