ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੱਤੀਸਗੜ੍ਹ: ਪਹਿਲੇ ਗੇੜ ’ਚ 71 ਫੀਸਦ ਮਤਦਾਨ

07:42 AM Nov 08, 2023 IST
ਛੱਤੀਸਗੜ੍ਹ ਦੇ ਜਗਦਲਪੁਰ ਪੋਲਿੰਗ ਬੂਥ ਦੇ ਬਾਹਰ ਵੋਟ ਪਾਉਣ ਲਈ ਕਤਾਰਵਿੱਚ ਖੜ੍ਹੀਆਂ ਮਹਿਲਾਵਾਂ। -ਫੋਟੋ: ਪੀਟੀਆਈ

ਰਾਏਪੁਰ, 7 ਨਵੰਬਰ
ਛੱਤੀਸਗੜ੍ਹ ਅਸੈਂਬਲੀ ਦੀਆਂ 20 ਸੀਟਾਂ ਲਈ ਅੱਜ ਪਹਿਲੇ ਗੇੜ ਦੀ ਪੋਲਿੰਗ ਦੌਰਾਨ 71.48 ਫੀਸਦ ਵੋਟਾਂ ਪਈਆਂ। ਇਹ ਅੰਕੜਾ ਆਰਜ਼ੀ ਹੈ। ਇਸ ਦੌਰਾਨ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਕੀਤੇ ਆਈਈਡੀ ਧਮਾਕੇ ਵਿਚ ਸੀਆਰਪੀਐੱਫ ਦਾ ਕਮਾਂਡੋ ਜ਼ਖ਼ਮੀ ਹੋ ਗਿਆ। ਜ਼ਿਲ੍ਹੇ ਦੇ ਬਾਂਦਾ ਪੋਲਿੰਗ ਸਟੇਸ਼ਨ ਨੇੜੇ ਮਿੰਪਾ ਤੇ ਦੁਲੇੇੜ ਪਿੰਡਾਂ ਵਿਚਾਲੇ ਪੈਂਦੇ ਜੰਗਲ ਵਿੱਚ ਨਕਸਲੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਦੇ ਚਾਰ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਕੋਬਰਾ ਯੂਨਿਟ ਦੇ ਦੋ ਮੈਂਬਰ ਵੀ ਸ਼ਾਮਲ ਹਨ। ਇਸੇ ਤਰ੍ਹਾਂ ਨਰਾਇਣਪੁਰ ਜ਼ਿਲ੍ਹੇ ਵਿਚ ਓਰਛਾ ਪੁਲੀਸ ਥਾਣੇ ਅਧੀਨ ਆਉਂਦੇ ਇਲਾਕੇ ਵਿੱਚ ਵੀ ਸੁਰੱਖਿਆ ਕਰਮੀਆਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਵੇਰਵਿਆਂ ਅਨੁਸਾਰ ਛੱਤੀਸਗੜ੍ਹ ਵਿੱਚ 10 ਅਸੈਂਬਲੀ ਹਲਕਿਆਂ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋਈ ਤੇ ਸ਼ਾਮ 3 ਵਜੇ ਤੱਕ ਜਾਰੀ ਰਹੀ ਜਦੋਂਕਿ ਬਾਕੀ ਬਚਦੇ ਦਸ ਹਲਕਿਆਂ ਲਈ ਵੋਟਿੰਗ ਦਾ ਅਮਲ ਸਵੇਰੇ 8 ਵਜੇ ਸ਼ੁਰੂ ਹੋ ਕੇ ਸ਼ਾਮ ਪੰਜ ਵਜੇ ਮੁੱਕਿਆ। ਅਧਿਕਾਰੀ ਨੇ ਕਿਹਾ ਕਿ ਸ਼ਾਮ 5 ਵਜੇ ਤਕ 70.87 ਫੀਸਦ ਪੋਲਿੰਗ ਦਰਜ ਕੀਤੀ ਗਈ ਜਦੋਂਕਿ ਦੁਪਹਿਰ ਇਕ ਵਜੇ ਤੱਕ 44.55 ਫੀਸਦ ਮਤਦਾਨ ਹੋਇਆ ਸੀ। ਕਾਂਗਰਸੀ ਉਮੀਦਵਾਰਾਂ ਸੂਬਾਈ ਕਾਂਗਰਸ ਪ੍ਰਧਾਨ ਤੇ ਬਸਤਰ ਤੋਂ ਸੰਸਦ ਮੈਂਬਰ ਦੀਪਕ ਬੈਜ (ਚਿੱਤਰਕੋਟ), ਕਾਵਾਸੀ ਲਖਮਾ (ਕੌਂਟਾ) ਤੇ ਮੋਹਨ ਮਾਰਕਮ (ਕੌਂਡਾਗਾਓਂ), ਮੌਜੂਦਾ ਕਾਂਗਰਸ ਵਿਧਾਇਕਾਂ ਚੰਦਨ ਕਸ਼ਯਪ (ਨਰਾਇਣਪੁਰ) ਤੇ ਸਾਵਤਿਰੀ ਮੰਡਾਵੀ (ਭਾਨੂਪ੍ਰਤਾਪਪੁਰ) ਨੇ ਆਪੋ ਆਪਣੀ ਸੀਟ ਵਾਲੇ ਹਲਕਿਆਂ ਵਿਚ ਵੋਟ ਪਾਈ। ਭਾਜਪਾ ਉਮੀਦਵਾਰਾਂ ਤੇ ਸਾਬਕਾ ਮੰਤਰੀਆਂ ਕੇਦਾਰ ਕਸ਼ਯਪ (ਨਾਰਾਇਣਪੁਰ), ਮਹੇਸ਼ ਗਾਗੜਾ (ਬੀਜਾਪੁਰ), ਵਿਕਰਮ ਉਸੇਂਦੀ (ਅੰਤਾਗੜ੍ਹ) ਤੇ ਲਤਾ ਉਸੇਂਦੀ (ਕੌਂਡਾਗਾਓਂ) ਨੇ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਰਾਜਨੰਦਗਾਓਂ ਤੋਂ ਕਾਂਗਰਸ ਉਮੀਦਵਾਰ ਗਿਰੀਸ਼ ਦੇਵਾਂਗਨ, ਜੋ ਛੱਤੀਸਗੜ੍ਹ ਰਾਜ ਮਿਨਰਲ ਵਿਕਾਸ ਨਿਗਮ ਦੇ ਚੇਅਰਮੈਨ ਹਨ, ਖਿਲਾਫ਼ ਚੋਣ ਲੜ ਰਹੇ ਹਨ। ਸਾਲ 2018 ਵਿਚ ਨਕਸਲਵਾਦ ਛੱਡ ਕੇ ਪੁਲੀਸ ਬਲ ਵਿੱਚ ਸ਼ਾਮਲ ਹੋਈ ਮਹਿਲਾ ਕਾਂਸਟੇਬਲ ਸੁਮਤਿਰਾ ਸਾਹੂ ਨੇ ਨਰਾਇਣਪੁਰ ਹਲਕੇ ਵਿੱਚ ਵੋਟ ਪਾਈ। ਭਾਜਪਾ ਆਗੂ ਰਤਨ ਦੂਬੇ, ਜਿਨ੍ਹਾਂ ਦੀ ਪਿਛਲੇ ਹਫ਼ਤੇ ਚੋੋਣ ਪ੍ਰਚਾਰ ਦੌਰਾਨ ਨਕਸਲੀਆਂ ਨੇ ਨਰਾਇਣਪੁਰ ਜ਼ਿਲ੍ਹੇ ਵਿੱਚ ਹੱਤਿਆ ਕਰ ਦਿੱਤੀ ਸੀ, ਦੇ ਪਰਿਵਾਰਕ ਮੈਂਬਰਾਂ ਨੇ ਵੀ ਵੋਟ ਪਾਈ। ਦੱਸ ਦੇਈਏ ਕਿ ਛੱਤੀਸਗੜ੍ਹ ਅਸੈਂਬਲੀ ਦੀਆਂ ਕੁੱਲ 90 ਸੀਟਾਂ ਹਨ ਤੇ ਪਹਿਲੇ ਗੇੜ ਵਿੱਚ ਸਿਰਫ਼ 20 ਸੀਟਾਂ ਲਈ ਵੋਟਾਂ ਪਈਆਂ ਹਨ। ਪਹਿਲੇ ਗੇੜ ਵਿਚ 25 ਮਹਿਲਾਵਾਂ ਸਣੇ 223 ਉਮੀਦਵਾਰ ਚੋਣ ਮੈਦਾਨ ਵਿੱਚ ਹਨ। -ਪੀਟੀਆਈ

Advertisement

Advertisement