ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਛੋਟਾ ਪਰਦਾ

04:01 AM May 03, 2025 IST
featuredImage featuredImage

ਧਰਮਪਾਲ
ਅਨਿਕਾ ਦੇ ਰੂਪ ਵਿੱਚ ਅਨੁਸ਼ਕਾ ਮਰਚੰਡੇ
ਭਾਰਤ ਦੇ ਛੋਟੇ ਕਸਬਿਆਂ ਦੇ ਅਣਗਿਣਤ ਨੌਜਵਾਨ ਬਿਹਤਰ ਭਵਿੱਖ ਦੇ ਸੁਪਨੇ ਦੇਖਦੇ ਹਨ। ਜਿੱਥੇ ਸਿੱਖਿਆ, ਖੇਡਾਂ ਅਤੇ ਕਲਾ ਵਰਗੇ ਰਸਤੇ ਇਨ੍ਹਾਂ ਸੁਪਨਿਆਂ ਨੂੰ ਖੰਭ ਦਿੰਦੇ ਹਨ, ਉੱਥੇ ਹੀ ਵੱਡਾ ਸ਼ਹਿਰ ਕਈ ਵਾਰ ਅਜਿਹੇ ਇਮਤਿਹਾਨ ਵੀ ਲੈਂਦਾ ਹੈ ਜੋ ਸੱਚਮੁੱਚ ਕਿਸੇ ਦੀ ਹਿੰਮਤ ਅਤੇ ਦ੍ਰਿੜਤਾ ਦੀ ਪਰਖ ਕਰਦੇ ਹਨ। ਜ਼ੀ ਟੀਵੀ ਨੇ ਅਜਿਹੀ ਹੀ ਇੱਕ ਕਹਾਣੀ ‘ਸਰੂ’ ਦੇ ਨਾਂ ਹੇਠ ਸ਼ੁਰੂ ਕੀਤੀ ਹੈ। ਇਹ ਇੱਕ ਕੁੜੀ ਦੀ ਕਹਾਣੀ ਹੈ ਜੋ ਆਪਣੇ ਛੋਟੇ ਜਿਹੇ ਪਿੰਡ ਦੀਆਂ ਸੀਮਾਵਾਂ ਤੋਂ ਪਰੇ ਵੱਡੇ ਸੁਪਨੇ ਦੇਖਣ ਦੀ ਹਿੰਮਤ ਕਰਦੀ ਹੈ।

Advertisement


ਮੋਹਕ ਮਟਕਰ ਨੂੰ ਮੁੱਖ ਭੂਮਿਕਾ ਵਿੱਚ ਪੇਸ਼ ਕਰਨ ਤੋਂ ਬਾਅਦ, ਸ਼ੋਅ ਵਿੱਚ ਹੁਣ ਸ਼ਕਤੀਸ਼ਾਲੀ ਅਦਾਕਾਰਾ ਅਨੁਸ਼ਕਾ ਮਰਚੰਡੇ ਦਾ ਪ੍ਰਵੇਸ਼ ਹੁੰਦਾ ਹੈ ਜੋ ਅਨਿਕਾ ਦੀ ਭੂਮਿਕਾ ਨਿਭਾਉਂਦੀ ਹੈ। ਅਨਿਕਾ ਇੱਕ ਅਮੀਰ, ਸਟਾਈਲਿਸ਼, ਹੰਕਾਰੀ ਅਤੇ ਘਮੰਡੀ ਕੁੜੀ ਹੈ ਜਿਸ ਨੂੰ ਸਰੂ ਤੋਂ ਚਿੜ ਹੈ। ਅਨਿਕਾ, ਸਰੂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਅਤੇ ਉਸ ਨੂੰ ਬੇਇੱਜ਼ਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਉਸ ਦਾ ਕਿਰਦਾਰ ਕਹਾਣੀ ਵਿੱਚ ਟਕਰਾਅ ਅਤੇ ਉਤਸ਼ਾਹ ਦੀ ਨਵੀਂ ਲਹਿਰ ਪੈਦਾ ਕਰੇਗਾ।
ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹੋਏ, ਅਨੁਸ਼ਕਾ ਮਰਚੰਡੇ ਨੇ ਕਿਹਾ, ‘‘ਮੈਂ ਜ਼ੀ ਟੀਵੀ ਦੇ ਨਵੇਂ ਸ਼ੋਅ ‘ਸਰੂ’ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਅਤੇ ਸ਼ੁਕਰਗੁਜ਼ਾਰ ਹਾਂ। ਇਸ ਸ਼ੋਅ ਦਾ ਸਭ ਤੋਂ ਵਧੀਆ ਹਿੱਸਾ ਇਸ ਦੀ ਯਥਾਰਥਵਾਦੀ ਕਹਾਣੀ ਹੈ ਜੋ ਉਨ੍ਹਾਂ ਕੁੜੀਆਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਜੋ ਆਪਣੀ ਸਿੱਖਿਆ ਅਤੇ ਸਵੈ-ਨਿਰਭਰਤਾ ਦੁਆਰਾ ਬਿਹਤਰ ਜ਼ਿੰਦਗੀ ਚਾਹੁੰਦੀਆਂ ਹਨ। ਇੰਨੀ ਪ੍ਰਭਾਵਸ਼ਾਲੀ ਸਕ੍ਰਿਪਟ ਬਹੁਤ ਘੱਟ ਮਿਲਦੀ ਹੈ। ਮੈਂ ਜੋ ਕਿਰਦਾਰ ਨਿਭਾ ਰਹੀ ਹਾਂ ਅਨਿਕਾ, ਉਹ ਦਲੇਰ, ਪ੍ਰਤੀਬਿੰਬ ਪ੍ਰਤੀ ਸੁਚੇਤ ਅਤੇ ਭਾਵਨਾਤਮਕ ਤੌਰ ’ਤੇ ਅਸਥਿਰ ਕੁੜੀ ਹੈ ਜੋ ਸਭ ਤੋਂ ਅੱਗੇ ਰਹਿਣਾ ਪਸੰਦ ਕਰਦੀ ਹੈ। ਉਸ ਦੀ ਮੌਜੂਦਗੀ ਸਰੂ ਦੇ ਸਫ਼ਰ ਵਿੱਚ ਉਥਲ-ਪੁਥਲ ਲਿਆਏਗੀ।’’
ਰਾਹੁਲ ਦੀ ਵੱਖਰੀ ਕਹਾਣੀ ਦਿਖਾਉਣ ਦੀ ਕੋਸ਼ਿਸ਼
ਟੀਵੀ ਸ਼ੋਅ ‘ਉੜਨੇ ਕੀ ਆਸ਼ਾ’ ਇਨ੍ਹੀਂ ਦਿਨੀਂ ਟੀਆਰਪੀ ਚਾਰਟ ਵਿੱਚ ਸਿਖਰ ’ਤੇ ਹੈ ਅਤੇ ਇਸ ਦਾ ਨਿਰਮਾਤਾ ਰਾਹੁਲ ਤਿਵਾੜੀ ਬਹੁਤ ਖ਼ੁਸ਼ ਹੈ ਕਿ ਇਹ ਸ਼ੋਅ ਦਰਸ਼ਕਾਂ ਨਾਲ ਇੰਨੀ ਗਹਿਰਾਈ ਨਾਲ ਜੁੜਿਆ ਹੋਇਆ ਹੈ। ਰਾਹੁਲ ਕਹਿੰਦਾ ਹੈ, ‘‘ਕੰਟੈਟ ਇਜ਼ ਕਿੰਗ’ ਅਤੇ ਇਹੀ ਅਸਲ ਵਿੱਚ ਕੰਮ ਕਰਦਾ ਹੈ। ਕਿਰਦਾਰ ਬਾਅਦ ਵਿੱਚ ਆਉਂਦੇ ਹਨ। ਜੇਕਰ ਤੁਹਾਡੇ ਕੋਲ ਇੱਕ ਮਜ਼ਬੂਤ ਕਹਾਣੀ ਹੈ ਅਤੇ ਇਸ ਨੂੰ ਦਰਸਾਉਣ ਲਈ ਸਹੀ ਕਲਾਕਾਰ ਹਨ ਜੋ ਕਿ ਮੇਰੀ ਕਾਸਟ ਨੇ ਬਹੁਤ ਵਧੀਆ ਢੰਗ ਨਾਲ ਕੀਤਾ ਹੈ ਤਾਂ ਸ਼ੋਅ ਲੋਕਾਂ ਦੇ ਦਿਲਾਂ ਤੱਕ ਪਹੁੰਚਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਟੀਮ ਨੇ ਆਪਣੇ ਕਿਰਦਾਰਾਂ ’ਤੇ ਇੰਨੀ ਮਿਹਨਤ ਕੀਤੀ ਹੈ ਕਿ ਉਨ੍ਹਾਂ ਨੂੰ ਪੂਰੀ ਪ੍ਰਮਾਣਿਕਤਾ ਨਾਲ ਦਰਸਾਇਆ ਗਿਆ ਹੈ।’’


ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਸ਼ੋਅ ਵਿੱਚ ਸਥਾਨਕ ਮਰਾਠੀ ਰੰਗ ਨੇ ਦਰਸ਼ਕਾਂ ਨੂੰ ਜੋੜਨ ਵਿੱਚ ਮਦਦ ਕੀਤੀ, ਤਾਂ ਉਸ ਨੇ ਕਿਹਾ, ‘‘ਮੈਂ ਸਿਰਫ਼ ਇੱਕ ਚੰਗੀ ਕਹਾਣੀ ਦੱਸਣਾ ਚਾਹੁੰਦਾ ਸੀ ਜੋ ਪਰਿਵਾਰਕ ਮਨੋਰੰਜਨ ਹੋਵੇ। ਮੈਂ ਪਿਆਰ ਵਿੱਚ ਡਿੱਗਣ, ਫਿਰ ਟੁੱਟਣ ਅਤੇ ਫਿਰ ਸੁਲ੍ਹਾ ਦੀ ਉਹੀ ਪੁਰਾਣੀ ਪ੍ਰੇਮ ਕਹਾਣੀ ਨਹੀਂ ਦਿਖਾਉਣਾ ਚਾਹੁੰਦਾ ਸੀ। ਮੈਂ ਇਸ ਨੂੰ ਇੱਕ ਪਰਿਵਾਰਕ ਕਹਾਣੀ ਬਣਾਉਣਾ ਚਾਹੁੰਦਾ ਸੀ - ਤਿੰਨ ਭਰਾਵਾਂ ਅਤੇ ਵੱਖ-ਵੱਖ ਸਮਾਜਿਕ ਵਰਗਾਂ ਦੀਆਂ ਤਿੰਨ ਔਰਤਾਂ ਦੀ ਕਹਾਣੀ। ਵੱਡਾ ਭਰਾ ਵਪਾਰੀ ਹੈ, ਦੂਜਾ ਟੈਕਸੀ ਡਰਾਈਵਰ ਹੈ ਅਤੇ ਤੀਜਾ ਸ਼ੈੱਫ ਹੈ, ਜੋ ਉੱਡਣ ਦੀ ਉਮੀਦ ਕਰਦਾ ਹੈ। ਇਹ ਇੱਕ ਪਰਿਵਾਰ ਵਿੱਚ ਆਮਦਨੀ ਦੀ ਅਸਮਾਨਤਾ ਨੂੰ ਦਰਸਾਉਂਦਾ ਹੈ ਜੋ ਕਿ ਭਾਰਤੀ ਘਰਾਂ ਵਿੱਚ ਆਮ ਗੱਲ ਹੈ। ਹਰ ਪੁੱਤਰ ਸਫਲ ਨਹੀਂ ਹੁੰਦਾ, ਫਿਰ ਵੀ ਉਹ ਇਕੱਠੇ ਖ਼ੁਸ਼ੀ ਨਾਲ ਰਹਿੰਦੇ ਹਨ। ਸ਼ੋਅ ਵਿੱਚ ਪਤਨੀਆਂ ਦੇ ਆਪਣੇ ਵਿਚਾਰ ਹਨ, ਪਰ ਉਹ ਸੰਯੁਕਤ ਪਰਿਵਾਰ ਪ੍ਰਣਾਲੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਚੁਣੌਤੀਆਂ ਦੇ ਬਾਵਜੂਦ, ਕੋਈ ਵੀ ਵੱਖ ਨਹੀਂ ਹੋਣਾ ਚਾਹੁੰਦਾ। ਇਹੀ ਗੱਲ ਦਰਸ਼ਕਾਂ ਨਾਲ ਜੁੜਦੀ ਹੈ।’’
ਰਾਹੁਲ ਨੇ ਇਹ ਵੀ ਕਿਹਾ ਕਿ ਜਦੋਂ ਉਸ ਨੇ ਸ਼ੋਅ ਦੀ ਕਲਪਨਾ ਕੀਤੀ ਸੀ, ਤਾਂ ਉਸ ਦੇ ਮਨ ਵਿੱਚ ਕੰਵਰ ਢਿੱਲੋਂ ਨਹੀਂ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਸ ਨੇ ਕੰਵਰ ਨੂੰ ਇਸ ਲਈ ਚੁਣਿਆ ਕਿਉਂਕਿ ਉਹ ਤਿੰਨ ਭਰਾਵਾਂ ’ਤੇ ਆਧਾਰਿਤ ਸ਼ੋਅ ‘ਪੰਡਯਾ ਸਟੋਰ’ ਦਾ ਹਿੱਸਾ ਸੀ ਤਾਂ ਉਸ ਨੇ ਕਿਹਾ, ‘‘ਕੰਵਰ, ‘ਪੰਡਯਾ ਸਟੋਰ’ ਵਿੱਚ ਮੁੱਖ ਚਿਹਰਾ ਨਹੀਂ ਸੀ, ਪਰ ਜਦੋਂ ਅਸੀਂ ਮੌਕ ਸ਼ੂਟ ਕੀਤਾ ਤਾਂ ਮੈਂ ਉਸ ਵਿੱਚ ਕੁੱਝ ਖ਼ਾਸ ਦੇਖਿਆ। ਮੇਰੇ ਕੋਲ ਹੋਰ ਵਿਕਲਪ ਵੀ ਸਨ, ਪਰ ਕੰਵਰ ਨੂੰ ਦੇਖਣ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਉਹ ਸਹੀ ਸੀ। ਉਹ ਮੁੰਬਈ ਤੋਂ ਹੈ, ਇੱਕ ਸਾਂਝੇ ਪਰਿਵਾਰ ਤੋਂ ਆਉਂਦਾ ਹੈ ਅਤੇ ਪਰਿਵਾਰਕ ਜੀਵਨ ਦੀ ਭਾਵਨਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ।’’
ਰਾਜੇਸ਼ ਜੈਸ ਦੀ ਟੀਵੀ ’ਤੇ ਵਾਪਸੀ
ਜ਼ੀ ਟੀਵੀ ਦੇ ਸ਼ੋਅ ‘ਵਸੁਧਾ’ ਨੇ ਆਪਣੀ ਭਾਵਨਾਤਮਕ ਕਹਾਣੀ ਅਤੇ ਮਜ਼ਬੂਤ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਖ਼ਾਸ ਜਗ੍ਹਾ ਬਣਾਈ ਹੈ। ਸ਼ੋਅ ਵਿੱਚ ਇੱਕ ਨਵਾਂ, ਪਰ ਬਹੁਤ ਹੀ ਖ਼ਾਸ ਨਾਮ ਜੋੜਿਆ ਜਾ ਰਿਹਾ ਹੈ, ਉਹ ਹੈ ਅਨੁਭਵੀ ਅਦਾਕਾਰ ਰਾਜੇਸ਼ ਜੈਸ। ਉਸ ਦੀ ਮਜ਼ਬੂਤ ਸਕਰੀਨ ਮੌਜੂਦਗੀ ਅਤੇ ਸ਼ਾਨਦਾਰ ਅਦਾਕਾਰੀ ਦਾ ਹੁਨਰ ਹਮੇਸ਼ਾਂ ਦਰਸ਼ਕਾਂ ਨੂੰ ਪਸੰਦ ਆਇਆ ਹੈ।
ਰਾਜੇਸ਼ ਜੈਸ ਇਸ ਸ਼ੋਅ ਵਿੱਚ ਸੂਰਿਆ ਸਿੰਘ ਰਾਠੌੜ ਦੀ ਭੂਮਿਕਾ ਨਿਭਾ ਰਿਹਾ ਹੈ। ਉਹ ਇੱਕ ਅਜਿਹਾ ਕਿਰਦਾਰ ਹੈ ਜੋ ਕਹਾਣੀ ਵਿੱਚ ਹੋਰ ਭਾਵਨਾਤਮਕ ਗਹਿਰਾਈ ਸ਼ਾਮਲ ਕਰਦਾ ਹੈ। ਸੂਰਿਆ ਪਿੰਡ ਦਾ ਇਮਾਨਦਾਰ ਅਤੇ ਸਿਧਾਂਤਾਂ ’ਤੇ ਪਹਿਰਾ ਦੇਣ ਵਾਲਾ ਆਦਮੀ ਹੈ ਜਿਸ ਦੀ ਜ਼ਿੰਦਗੀ ਉਸ ਦੀ ਧੀ ਦਿਵਿਆ ਦੇ ਆਲੇ-ਦੁਆਲੇ ਘੁੰਮਦੀ ਹੈ। ਕਈ ਸਾਲ ਪਹਿਲਾਂ, ਉਸ ਦਾ ਚੰਦਰਿਕਾ ਅਤੇ ਪ੍ਰਭਾਤ ਨਾਲ ਗਹਿਰਾ ਰਿਸ਼ਤਾ ਸੀ, ਪਰ ਜਦੋਂ ਉਹ ਉਦੈਪੁਰ ਚਲੇ ਗਏ ਤਾਂ ਉਨ੍ਹਾਂ ਵਿਚਕਾਰ ਕੁੜੱਤਣ ਪੈਦਾ ਹੋ ਗਈ। ਅਜਿਹੀ ਸਥਿਤੀ ਵਿੱਚ ਜਦੋਂ ਵਸੁਧਾ (ਪ੍ਰਿਆ ਠਾਕੁਰ) ਸੂਰਿਆ ਨੂੰ ਦਿਵਿਆ ਅਤੇ ਅਵਿਨਾਸ਼ ਦੇ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਇਹ ਉਸ ਲਈ ਬਹੁਤ ਮੁਸ਼ਕਲ ਚੁਣੌਤੀ ਬਣ ਜਾਂਦੀ ਹੈ।
Advertisement


ਰਾਜੇਸ਼ ਜੈਸ ਨੇ ਕਿਹਾ, ‘‘ਲਗਭਗ 13 ਸਾਲਾਂ ਬਾਅਦ ਟੈਲੀਵਿਜ਼ਨ ’ਤੇ ਵਾਪਸ ਆਉਣਾ ਮੇਰੇ ਲਈ ਬਹੁਤ ਸੰਤੁਸ਼ਟੀਜਨਕ ਅਨੁਭਵ ਰਿਹਾ ਹੈ। ਮੈਂ ਹਮੇਸ਼ਾਂ ਅਰਵਿੰਦ ਬੱਬਲ ਦੇ ਕਹਾਣੀ ਸੁਣਾਉਣ ਦੇ ਤਰੀਕੇ ਅਤੇ ਉਸ ਦੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ ਹੈ। ਅਸੀਂ ਪਹਿਲਾਂ ਇੱਕ ਫਿਲਮ ਅਤੇ ਇੱਕ ਸੀਰੀਅਲ ਵਿੱਚ ਇਕੱਠੇ ਕੰਮ ਕੀਤਾ ਹੈ।’’
ਉਸ ਨੇ ਅੱਗੇ ਕਿਹਾ, ‘‘ਜਦੋਂ ਮੈਨੂੰ ‘ਵਸੁਧਾ’ ਵਿੱਚ ਸੂਰਿਆ ਸਿੰਘ ਰਾਠੌੜ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਤਾਂ ਮੈਂ ਸੋਚਿਆ ਕਿ ਇਹ ਇੱਕ ਸੰਪੂਰਨ ਮੌਕਾ ਹੈ। ਸੂਰਿਆ ਸਿਰਫ਼ ਇੱਕ ਪਿਤਾ ਨਹੀਂ ਹੈ। ਉਹ ਵਫ਼ਾਦਾਰੀ, ਗੁਆਚੇ ਰਿਸ਼ਤਿਆਂ ਅਤੇ ਗਹਿਰੀਆਂ ਕਦਰਾਂ-ਕੀਮਤਾਂ ਦੇ ਆਲੇ-ਦੁਆਲੇ ਬਣਿਆ ਇੱਕ ਪਾਤਰ ਹੈ। ਇੱਕ ਅਜਿਹਾ ਵਿਅਕਤੀ ਜਿਸ ਦੇ ਅੰਦਰ ਭਾਵਨਾਵਾਂ ਦਾ ਤੂਫ਼ਾਨ ਹੈ, ਪਰ ਫਿਰ ਵੀ ਉਹ ਆਪਣੀ ਧੀ ਲਈ ਸਹੀ ਫ਼ੈਸਲਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਅਜਿਹਾ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਅਤੇ ਬਹੁਤ ਸੰਤੁਸ਼ਟੀਜਨਕ ਦੋਵੇਂ ਹੈ।’’

Advertisement