ਚੱਲਦੀ ਕਾਰ ਨੂੰ ਅੱਗ ਲੱਗੀ
06:59 AM Apr 23, 2025 IST
ਜਲੰਧਰ: ਭਜਨ ਗਾਇਕ ਦੀ ਆਡੀ ਕਾਰ ਨੂੰ ਬਾਜ਼ਾਰ ਤੋਂ ਵਾਪਸ ਆਉਂਦੇ ਸਮੇਂ ਅੱਗ ਲੱਗ ਗਈ। ਧੂੰਆਂ ਨਿਕਲਦਾ ਦੇਖ ਕੇ ਉਸ ਨੇ ਗੱਡੀ ਰੋਕ ਲਈ। ਸਿਸਟਮ ਬੰਦ ਹੋਣ ਕਾਰਨ ਗੇਟ ਨਹੀਂ ਖੁੱਲ੍ਹੇ ਜਿਸ ਕਾਰਨ ਪਰਿਵਾਰ ਅੰਦਰ ਫਸ ਗਿਆ। ਕੁਝ ਦੇਰ ਬਾਅਦ ਪਰਿਵਾਰ ਗੇਟ ਖੋਲ੍ਹ ਕੇ ਬਾਹਰ ਆ ਗਿਆ। ਕੁਝ ਦੇਰ ਵਿੱਚ ਹੀ ਕਾਰ ਦੇ ਅਗਲੇ ਹਿੱਸੇ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। -ਪੱਤਰ ਪ੍ਰੇਰਕ
Advertisement
Advertisement