ਚੰਨੀ ਵੱਲੋਂ ਮੋਰਿੰਡਾ ਦੇ ਵਾਰਡ-9 ’ਚ ਪ੍ਰਚਾਰ ਚੋਣ ਪ੍ਰਚਾਰ
06:14 AM Dec 21, 2024 IST
ਪੱਤਰ ਪ੍ਰੇਰਕ
ਮੋਰਿੰਡਾ, 20 ਦਸੰਬਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਮੋਰਿੰਡਾ ਦੇ ਵਾਰਡ ਨੰਬਰ 9 ਤੋਂ ਉਮੀਦਵਾਰ ਪਿੰਕੀ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਨ੍ਹਾਂ ਵਾਰਡ ਨੰਬਰ 9 ਤੋਂ ਫੌਤ ਹੋਈ ਕੌਂਸਲਰ ਜਰਨੈਲ ਕੌਰ ਦੀ ਨੂੰਹ ਪਿੰਕੀ ਕੌਰ ਦੇ ਹੱਕ ’ਚ ਵੋਟਾਂ ਮੰਗੀਆਂ। ਇਸ ਮੌਕੇ ਵਿਜੇ ਕੁਮਾਰ ਟਿੰਕੂ ਇੰਚਾਰਜ ਹਲਕਾ ਖਰੜ੍ਹ, ਹਰੀਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਬਲਵਿੰਦਰ ਸਿੰਘ ਬਾਜਵਾ ਸਾਬਕਾ ਪ੍ਰਧਾਨ, ਕੌਂਸਲਰ ਹਰਜੀਤ ਸਿੰਘ ਸੋਢੀ, ਕੌਂਸਲਰ ਰਾਜੇਸ਼ ਕੁਮਾਰ ਸਿਸੋਦੀਆ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੌਂਸਲਰ ਰਿੰਪੀ ਕੁਮਾਰ, ਸੰਦੀਪ ਕੁਮਾਰ ਸੋਨੂੰ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ, ਧਰਮਪਾਲ ਥੰਮਣ ਸ਼ਹਿਰੀ ਪ੍ਰਧਾਨ, ਦਰਸ਼ਨ ਸਿੰਘ ਸੰਧੂ ਬਲਾਕ ਪ੍ਰਧਾਨ, ਹਰਮਿੰਦਰ ਸਿੰਘ ਲੱਕੀ, ਸੱਤੀ, ਰਣਧੀਰ ਸਿੰਘ ਅਤੇ ਵਾਰਡ ਵਾਸੀ ਮੌਜੂਦ ਸਨ।
Advertisement
Advertisement