ਚੰਡੀਗੜ੍ਹ ਨਿਗਮ ਦਾ ਸਥਾਪਨਾ ਦਿਵਸ ਸਮਾਗਮ ਰੱਦ
05:20 AM Jun 13, 2025 IST
ਪੱਤਰ ਪ੍ਰੇਰਕ
Advertisement
ਚੰਡੀਗੜ੍ਹ, 12 ਜੂਨ
ਅਹਿਮਦਾਬਾਦ ਵਿੱਚ ਵਾਪਰੇ ਏਅਰ ਇੰਡੀਆ ਦੇ ਦੁਖਦਾਈ ਜਹਾਜ਼ ਹਾਦਸੇ ਦੇ ਸੋਗ ਵਜੋਂ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਸਥਾਪਨਾ ਦਿਵਸ ਸਬੰਧੀ ਸਮਾਗਮ ਰੱਦ ਕਰ ਦਿੱਤਾ ਗਿਆ। ਮੇਅਰ ਹਰਪ੍ਰੀਤ ਕੌਰ ਬਬਲਾ ਨੇ ਕਿਹਾ ਕਿ ਅਹਿਮਦਾਬਾਦ ਵਿੱਚ ਵਾਪਰੀ ਇਸ ਤ੍ਰਾਸਦੀ ਨੇ ਸਭ ਨੂੰ ਹੈਰਾਨ ਅਤੇ ਗਹਿਰਾ ਦੁੱਖ ਪਹੁੰਚਾਇਆ ਹੈ ਜਿਸ ਵਿੱਚ 200 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਚਲੀ ਗਈ। ਇਹ ਪਿਛਲੇ ਦਹਾਕੇ ਵਿੱਚ ਦੁਨੀਆ ਵਿੱਚ ਵੇਖੀਆਂ ਗਈਆਂ ਸਭ ਤੋਂ ਵਿਨਾਸ਼ਕਾਰੀ ਹਵਾਬਾਜ਼ੀ ਆਫ਼ਤਾਂ ਵਿੱਚੋਂ ਇੱਕ ਹੈ। ਇਸ ਵੱਡੀ ਤ੍ਰਾਸਦੀ ਦੇ ਮੱਦੇਨਜ਼ਰ, ਚੰਡੀਗੜ੍ਹ ਨਗਰ ਨਿਗਮ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਤਿਕਾਰ ਅਤੇ ਏਕਤਾ ਦੇ ਪ੍ਰਤੀਕ ਵਜੋਂ ਆਉਣ ਵਾਲੇ ਸਥਾਪਨਾ ਦਿਵਸ ਦੇ ਸਾਰੇ ਜਸ਼ਨ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
Advertisement
Advertisement