ਚੰਡੀਗੜ੍ਹ-ਅੰਬਾਲਾ ਹਾਈਵੇਅ ’ਤੇ ਬੱਸ ਪਲਟੀ; ਛੇ ਜ਼ਖ਼ਮੀ
05:03 AM Dec 27, 2024 IST
Advertisement
ਹਰਜੀਤ ਸਿੰਘ
ਡੇਰਾਬੱਸੀ, 26 ਦਸੰਬਰ
ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਅੱਜ ਤੜਕੇ ਹਰਿਆਣਾ ਰੋਡਵੇਜ਼ ਦੀ ਬੱਸ ਪਿੰਡ ਭਾਂਖਰਪੁਰ ਨੇੜੇ ਖਤਾਨਾਂ ਵਿੱਚ ਪਲਟ ਗਈ, ਜਿਸ ਕਾਰਨ ਡਰਾਈਵਰ ਸਣੇ ਛੇ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ ਧੁੰਦ ਤੇ ਬੱਸ ਅੱਗੇ ਲਾਵਾਰਸ ਪਸ਼ੂ ਆਉਣ ਕਾਰਨ ਵਾਪਰਿਆ। ਜਾਣਕਾਰੀ ਅਨੁਸਾਰ ਹਰਿਆਣਾ ਰੋਡਵੇਜ਼ ਦੇ ਭਿਵਾਨੀ ਡਿੱਪੂ ਦੀ ਬੱਸ ਚੰਡੀਗੜ੍ਹ ਤੋਂ ਭਿਵਾਨੀ ਜਾ ਰਹੀ ਸੀ। ਤੜਕੇ ਸੰਘਣੀ ਧੁੰਦ ਦੌਰਾਨ ਬੱਸ ਅੱਗੇ ਪਸ਼ੂ ਆ ਗਿਆ ਜਿਸ ਨੂੰ ਬਚਾਉਂਦਿਆਂ ਬੱਸ ਖਤਾਨਾਂ ਵਿੱਚ ਡਿੱਗ ਗਈ। ਬੱਸ ਵਿੱਚ ਦਸ ਸਵਾਰੀਆਂ ਸਵਾਰ ਸੀ, ਜਿਨ੍ਹਾਂ ਵਿੱਚੋਂ ਡਰਾਈਵਰ ਸਣੇ ਛੇ ਸਵਾਰੀਆਂ ਜ਼ਖ਼ਮੀ ਹੋ ਗਈਆਂ। ਹਰਿਆਣਾ ਰੋਡਵੇਜ਼ ਦੇ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸੜਕ ਦੀ ਉਸਾਰੀ ਦੌਰਾਨ ਮੌਕੇ ’ਤੇ ਕੋਈ ਵੀ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ।
Advertisement
Advertisement
Advertisement