ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਦੀ ਡਿਜੀਟਲ ਮਜ਼ਬੂਤੀ ’ਤੇ ਜ਼ੋਰ
05:51 AM Jun 17, 2025 IST
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਜੂਨ
ਚੰਡੀਗੜ੍ਹ ਸਟੇਟ ਕੋਅਪਰੇਟਿਵ ਬੈਂਕ ਲਿਮਟਿਡ ਨੇ ਅੱਜ ਬੈਂਕ ਨੂੰ ਡਿਜੀਟਲ ਮਜ਼ਬੂਤੀ ਦੀ ਦਿਸ਼ਾ ਵਿੱਚ ਅੱਗੇ ਵਧਾਉਂਦਿਆ ਬੈਂਕ ਵਿੱਚ 93 ਨਵੇਂ ਆਧੁਨਿਕ ਤਕਨੀਕ ਨਾਲ ਲੈਸ ਕੰਪਿਊਟਰ ਸਥਾਪਤ ਕੀਤੇ ਹਨ। ਇਨ੍ਹਾਂ ਕੰਪਿਊਟਰਾਂ ਨੂੰ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਦੇ ਚੇਅਰਮੈਨ ਸਤਿੰਦਰ ਪਾਲ ਸਿੱਧੂ ਤੇ ਸਮੂਹ ਡਾਇਰੈਕਟਰਾਂ ਅਤੇ ਬੈਂਕ ਦੀ ਪ੍ਰਬੰਧਕੀ ਨਿਰਦੇਸ਼ਿਕਾ ਅਨੁਰਾਧਾ ਐੱਸ ਚਗਤੀ ਨੇ ਬੈਂਕ ਸਟਾਫ ਹਵਾਲੇ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਚੰਡੀਗੜ੍ਹ ਸਟੇਟ ਕੋਆਪਰੇਟਿਵ ਬੈਂਕ ਨੂੰ ਆਧੁਨਿਕ ਕੀਤਾ ਜਾ ਰਿਹਾ ਹੈ। ਇਸ ਲਈ ਆਧੁਨਿਕ ਤਕਨੀਕ ਵਾਲੇ ਨਵੇਂ ਕੰਪਿਊਟਰ ਤੇ ਹੋਰ ਸਾਜ਼ੋ-ਸਾਮਾਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਬੈਂਕ ਦੀਆਂ ਬ੍ਰਾਂਚਾਂ ਦਾ ਲੰਬੇ ਸਮੇਂ ਤੋਂ ਆਧੁਨੀਕਰਨ ਨਹੀਂ ਹੋ ਸਕਿਆ ਹੈ, ਪਰ ਬੈਂਕ ਦੇ ਡਾਇਰੈਕਟਰਾਂ ਨਾਲ ਸਲਾਹ ਕਰ ਕੇ ਸਾਰੀਆਂ ਬ੍ਰਾਂਚਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।
Advertisement
Advertisement