ਚੰਗਾਲੀਵਾਲਾ ਕਾਲਜ ’ਚ ਵਿਦਾਇਗੀ ਸਮਾਰੋਹ
05:44 AM May 10, 2025 IST
ਲਹਿਰਾਗਾਗਾ: ਇੱਥੋਂ ਨੇੜਲੇ ਪਿੰਡ ਚਂਗਾਲੀਵਾਲਾ ਦੇ ਸਾਈਂ ਕਾਲਜ ਆਫ ਐਜੂਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਮੈਨੇਜਮੈਂਟ ਮੈਂਬਰ ਕਾਂਤਾ ਦੇਵੀ ਗੋਇਲ ਨਗਰ ਕੌਂਸਲ ਪ੍ਰਧਾਨ, ਸੀਮਾ ਗੋਇਲ ਪਤਨੀ ਬਰਿੰਦਰ ਗੋਇਲ ਪੰਜਾਬ ਕੈਬਨਿਟ ਮੰਤਰੀ, ਸੀਸਪਾਲ ਅਤੇ ਸਟਾਫ਼ ਮੌਜੂਦ ਸਨ। ਇਹ ਵਿਦਾਇਗੀ ਪਾਰਟੀ ਬੀਐੱਡ ਪਹਿਲੇ ਸਾਲ ਨੇ ਬੀਐੱਡ ਦੂਜੇ ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ। ਕਾਂਤਾ ਦੇਵੀ ਗੋਇਲ ਨੇ ਵਿਦਿਆਰਥੀਆਂ ਨੂੰ ਇੱਕ ਵਧੀਆ ਨਾਗਰਿਕ ਅਤੇ ਇੱਕ ਵਧੀਆ ਟੀਚਰ ਬਣਨ ਦੇ ਲਈ ਪ੍ਰੇਰਿਆ। ਐੱਚਓਡੀ ਰੇਨੂੰ ਬਾਲਾ ਨੇ ਵੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਬੱਚਿਆਂ ਨੇ ਗਿੱਧਾ, ਭੰਗੜਾ, ਗੀਤ, ਸੋਲੋ ਡਾਂਸ ਕਵਿਤਾਵਾਂ ਤੇ ਹੋਰ ਪੇਸ਼ਕਾਰੀਆਂ ਦਿੱਤੀਆਂ। ਮਿਸ ਫੇਅਰਵੈਲ ਅਤੇ ਮਿਸਟਰ ਫੇਅਰਵੈਲ ਚੁਣੇ ਗਏ। -ਪੱਤਰ ਪ੍ਰੇਰਕ
Advertisement
Advertisement