ਚੋਰ ਦੇ ਭੁਲੇਖੇ ਸ਼ਰਾਬੀ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ
05:28 AM May 20, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 19 ਮਈ
ਵਿਕਾਸ ਨਗਰ ਵਿੱਚ ਕੁਝ ਵਿਅਕਤੀਆਂ ਨੇ ਚੋਰ ਦੇ ਭਲੇਖੇ ਇੱਕ ਸ਼ਰਾਬੀ ਨੌਜਵਾਨ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਤ੍ਰਿਪੜੀ ਪੁਲੀਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ਸੁਖਵਿੰਦਰ ਗਿੱਲ ਨੇ ਦੱਸਿਆ ਕਿ ਰਵੀ ਕੁਮਾਰ, ਰਾਜੇਸ਼ ਕੁਮਾਰ, ਰਾਮ ਦਿਵਾਕਰ ਤੇ ਸਤਿਨਾਮ ਸਿੰਘ ਸਣੇ ਤਿੰਨ ਚਾਰ ਹੋਰਾਂ ਦੇ ਨਾਮ ਸ਼ਾਮਲ ਹਨ। ਮ੍ਰਿਤਕ ਦੇ ਰਿਸ਼ਤੇਦਾਰ ਗਰਪ੍ਰ੍ਰੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਅਜੇ ਕੁਮਾਰ ਆਪਣੇ ਜਾਣਕਾਰ ਸਤਨਾਮ ਸਿੰਘ ਨਾਲ ਗਿਆ ਸੀ ਪਰ ਵਾਪਸੀ ’ਤੇ ਸ਼ਰਾਬ ਪੀਤੀ ਹੋਣ ਕਾਰਨ ਉਹ ਭੁਲੇਖੇ ਨਾਲ ਕਿਸੇ ਹੋਰ ਦੇ ਘਰ ਵੜ ਗਿਆ। ਇਸ ਦੌਰਾਨ ਚੋਰ ਸਮਝ ਕੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ, ਜੋ ਜਾਨਲੇਵਾ ਸਾਬਤ ਹੋਈ।
Advertisement
Advertisement