ਚੋਰ ਗਰੋਹ ਦੇ ਮੈਂਬਰ ਗ੍ਰਿਫ਼ਤਾਰ
04:51 AM Jun 07, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਨਵੀਂ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਅੰਤਰਰਾਜੀ ਵਾਹਨ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਵਾਹਨ ਚੋਰਾਂ ਅਤੇ ਦੋ ਰਿਸੀਵਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਅਤੇ ਕੋਲਕਾਤਾ ਤੋਂ ਚੋਰੀ ਕੀਤੀਆਂ ਚਾਰ ਕਾਰਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਉਰਫ਼ ਸਤਯਮ ਬਾਜਪਾਈ, ਜਾਨੀ ਉਰਫ਼ ਤਾਨੀ, ਰਿਸੀਵਰ ਇਰਫਾਨ ਉਰਫ਼ ਪਿੰਟੂ ਅਤੇ ਨੌਸ਼ਾਦ ਸ਼ੇਖ ਉਰਫ਼ ਰਾਜੂ ਵਜੋਂ ਹੋਈ ਹੈ। ਅਭਿਸ਼ੇਕ ਯੂਪੀ ਵਿੱਚ ਗੈਂਗਸਟਰ ਐਕਟ ਦੇ ਇੱਕ ਮਾਮਲੇ ਵਿੱਚ ਵੀ ਲੋੜੀਂਦਾ ਸੀ। ਪੁਲੀਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਵਾਹਨ ਚੋਰੀ ਦੇ ਚਾਰ ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਡੀਸੀ ਅਪੂਰਵ ਗੁਪਤਾ ਦੇ ਅਨੁਸਾਰ ਕਾਂਸਟੇਬਲ ਨਵੀਨ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਨੂੰ ਫੜਨ ਲਈ ਬਣਾਈ ਗਈ ਟੀਮ ਨੇ ਸ਼ਾਹਦਰਾ ਖੇਤਰ ਵਿੱਚ ਜਾਲ ਵਿਛਾ ਕੇ ਉਸ ਨੂੰ ਫੜ ਲਿਆ।
Advertisement
Advertisement