ਚੋਰੀ ਦੇ ਸੱਤ ਮੋਟਰਸਾਈਕਲ ਬਰਾਮਦ
05:29 AM May 11, 2025 IST
ਸੁਭਾਸ਼ ਚੰਦਰ
Advertisement
ਸਮਾਣਾ, 10 ਮਈ
ਸੀਆਈਏ ਸਮਾਣਾ ਦੀ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਕਾਬੂ ਕਰਕੇ ਚੋਰੀ ਦੇ 7 ਮੋਟਰਸਾਈਕਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਨੌਜਵਾਨ ਦੇ ਦੋ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਸੀਆਈਏ ਦੇ ਮੁਖੀ ਇੰਸਪੈਕਟਰ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਸੀਆਈਏ ਸਮਾਣਾ ਦੀ ਟੀਮ ਨੇ ਏਐੱਸਆਈ ਬੇਅੰਤ ਸਿੰਘ ਦੀ ਅਗਵਾਈ ਵਿਚ ਦੌਰਾਨੇ ਨਾਕਾਬੰਦੀ ਪਿੰਡ ਰੇਤਗੜ੍ਹ ਤੋਂ ਚਾਹਤ ਕੁਮਾਰ ਵਾਸੀ ਬੰਮਣਾ ਪੱਤੀ ਸਮਾਣਾ ਨੂੰ ਕਾਬੂ ਕਰਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ। ਮੁਲਜ਼ਮ ਸਣੇ ਉਸ ਦੇ ਦੋ ਹੋਰ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਮੁਲਜ਼ਮ ਵੱਲੋਂ ਚੋਰੀ ਕੀਤੇ 4 ਹੋਰ ਮੋਟਰਸਾਈਕਲ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰਕ ਪੁੱਛਗਿੱਛ ਕੀਤੀ ਗਈ ਤਾਂ ਚਾਹਤ ਕੁਮਾਰ ਉਰਫ ਚਿਰਾਗ ਪਾਸੋਂ 2 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ।
Advertisement
Advertisement