ਚੋਰੀ ਦੇ ਵਾਹਨਾਂ ਤੇ ਮੋਬਾਈਲ ਫੋਨਾਂ ਸਣੇ ਗ੍ਰਿਫ਼ਤਾਰ
06:50 AM May 11, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਮਈ
ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਵਾਹਨਾਂ ਅਤੇ ਮੋਬਾਈਲ ਫੋਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਕਸ਼ਮੀਰੀ ਨਗਰ ਵਾਲੀ ਪੁਲੀ ’ਤੇ ਨਿਊ ਸ਼ਕਤੀ ਨਗਰ ਵਾਸੀ ਕੱਲੂ ਰਾਮ ਤੋਂ 2 ਨੌਜਵਾਨ ਇੱਕ ਚਿੱਟੇ ਰੰਗ ਦੀ ਐਕਟਿਵਾ ’ਤੇ ਆਏ ਤੇ ਉਸ ਨੂੰ ਘੇਰ ਕੇ ਮੋਬਾਈਲ ਫੋਨ ਝਪਟ ਕੇ ਲੈ ਗਏ। ਪੁਲੀਸ ਪਾਰਟੀ ਨੇ ਦੌਰਾਨੇ ਤਫ਼ਤੀਸ਼ ਸੁਖਵਿੰਦਰ ਸਿੰਘ ਉਰਫ਼ ਸ਼ਿੰਦਾ ਵਾਸੀ ਪਿੰਡ ਮੇਹਰਵਾਨ ਅਤੇ ਮੁਨੀਸ਼ ਕੁਮਾਰ ਵਾਸੀ ਗੁਰੂ ਨਾਨਕ ਦੇਵ ਨਗਰ, ਸੁੰਦਰ ਨਗਰ ਚੌਕ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਉੱਕਤ ਐਕਟਿਵਾ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਥਾਣੇਦਾਰ ਮੁਹੰਮਦ ਸਦੀਕ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਕਰਦੇ ਹੋਏ ਨੇੜੇ ਐਵਰੈਸਟ ਸਕੂਲ ਪਾਸ ਪੁੱਜੀ ਤਾਂ ਸੂਚਨਾ ਮਿਲਣ ’ਤੇ ਪਾਰਸ ਵਾਸੀ ਜਗਦੀਸ਼ ਨਗਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 10 ਮੋਬਾਈਲ ਫੋਨ ਬਰਾਮਦ ਕੀਤੇ ਹਨ।
Advertisement
Advertisement