ਚੋਰੀ ਦੇ ਮੋਬਾਈਲ ਫੋਨਾਂ ਸਣੇ ਦੋ ਕਾਬੂ
06:55 AM Jun 02, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਜੂਨ
ਥਾਣਾ ਡਿਵੀਜਨ ਨੰਬਰ 8 ਦੀ ਪੁਲੀਸ ਨੇ ਗਸ਼ਤ ਦੌਰਾਨ ਅਗਰਵਾਲ ਹਸਪਤਾਲ ਨੇੜੇ ਸੂਚਨਾ ਦੇ ਆਧਾਰ ’ਤੇ ਦੀਪਕ ਕੁਮਾਰ ਸਵੀਤਾ ਵਾਸੀ ਥਾਪਰ ਮਾਰਕੀਟ ਪ੍ਰਤਾਪ ਚੌਕ ਨੂੰ ਕਾਬੂ ਕਰ ਕੇ ਉਸ ਕੋਲੋਂ ਚੋਰੀ ਦੇ 7 ਮੋਬਾਈਲ ਫੋਨ ਬਰਾਮਦ ਕੀਤੇ ਹਨ ਜੋ ਉਹ ਵੇਚਣ ਲਈ ਜਾ ਰਿਹਾ ਸੀ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਗਸ਼ਤ ਸਬੰਧੀ ਆਰ ਕੇ ਰੋਡ ਨੇੜੇ ਜ਼ੂਮ ਹੋਟਲ ’ਤੇ ਮੌਜੂਦ ਸੀ ਤਾਂ ਇਤਲਾਹ ਮਿਲਣ ’ਤੇ ਅਜੈ ਉਰਫ਼ ਰਿੰਕੂ ਨੂੰ ਆਪਣੇ ਸਾਥੀਆਂ ਦਾ ਇੰਤਜ਼ਾਰ ਕਰਦਿਆਂ ਕਾਬੂ ਕਰ ਕੇ ਉਸ ਕੋਲੋਂ 5 ਮੋਬਾਈਲ ਫੋਨ ਬਰਾਮਦ ਕੀਤੇ ਹਨ। ਦੋਵੇਂ ਮੁਲਜ਼ਮਾਂ ਖ਼ਿਲਾਫ਼ ਸਬੰਧਤ ਥਾਣਿਆਂ ਦੀ ਪੁਲੀਸ ਨੇ ਕੇਸ ਦਰਜ ਕਰ ਲਏ ਹਨ।
Advertisement
Advertisement
Advertisement