ਚੋਰੀ ਦੇ ਮੋਬਾਈਲ ਤੇ ਮੋਟਰਸਾਈਕਲ ਸਣੇ ਦੋ ਗ੍ਰਿਫ਼ਤਾਰ
06:25 AM Jun 19, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੂਨ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਜਗਰਾਉਂ ਪੁਲ ’ਤੇ ਗਸ਼ਤ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਮੁਹਮੰਦ ਕਾਦਿਰ ਵਾਸੀ ਕਾਕੋਵਾਲ ਰੋਡ ਅਤੇ ਸੈਂਪੀ ਸਿੰਘ ਉਰਫ਼ ਸੈਂਪੀ ਵਾਸੀ ਫੀਲਡ ਗੰਜ ਨੂੰ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕਰ ਕੇ ਉਨ੍ਹਾਂ ਕੋਲੋਂ 10 ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਗਸ਼ਤ ਦੌਰਾਨ ਪਵਨਪਨੀਤ ਸਿੰਘ ਉਰਫ਼ ਅਬੀ ਵਾਸੀ ਮੇਨ ਰੋਡ, ਅਮਰਪੁਰਾ ਨੂੰ ਬਿਨਾ ਨੰਬਰ ਵਾਲੇ ਮੋਟਰਸਾਈਕਲ ’ਤੇ ਆਉਂਦਿਆਂ ਕਾਬੂ ਕਰਕੇ ਮੋਟਰਸਾਈਕਲ ਜ਼ਬਤ ਕਰ ਲਿਆ ਹੈ।
Advertisement
Advertisement