ਚੋਰੀ ਦੇ ਮੋਟਰਸਾਈਕਲਾਂ ਸਣੇ ਦੋ ਕਾਬੂ
05:10 AM Jan 06, 2025 IST
ਨਿੱਜੀ ਪੱਤਰ ਪ੍ਰੇਰਕਲੁਧਿਆਣਾ, 5 ਜਨਵਰੀ
Advertisement
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ’ਤੇ ਮੌਜੂਦ ਪੁਲੀਸ ਪਾਰਟੀ ਨੇ ਡੀਸੀ ਕੱਟ ਲਾਈਟਾਂ ਫਿਰੋਜ਼ਪੁਰ ਰੋਡ ’ਤੇ ਸੂਰਜ ਵਰਮਾ ਵਾਸੀ ਬਾਜੀਗਰ ਮੁਹੱਲਾ ਬਹਾਦਰਕੇ ਰੋਡ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕਰ ਕੇ ਮੋਟਰਸਾਈਕਲ ਜ਼ਬਤ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਜੋਗਿੰਦਰ ਪਾਲ ਨੇ ਦੱਸਿਆ ਕਿ ਮੁਰਗੀ ਫਾਰਮ 33 ਫੁੱਟਾ ਰੋਡ ਮੁੰਡੀਆਂ ਕਲਾਂ ਕੋਲ ਪੁਲੀਸ ਨੇ ਵਿੱਕੀ ਧਵਨ ਵਾਸੀ ਸੁਰਜੀਤ ਕਲੋਨੀ ਮੁੰਡੀਆਂ ਕਲਾਂ ਨੂੰ ਚੋਰੀ ਦੇ ਮੋਟਰਸਾਈਕਲ ਸਣੇ ਕਾਬੂ ਕੀਤਾ ਹੈ।
Advertisement
Advertisement