ਚੋਰੀ ਦੇ ਮੁਕੱਦਮੇ ਦਾ ਭਗੌੜਾ ਗ੍ਰਿਫ਼ਤਾਰ
05:27 AM Apr 16, 2025 IST
ਪੱਤਰ ਪ੍ਰੇਰਕ
ਸ਼ਾਹਕੋਟ, 15 ਅਪਰੈਲ
ਲੋਹੀਆਂ ਪੁਲੀਸ ਨੇ ਚੋਰੀ ਦੇ ਮੁਕੱਦਮੇ ’ਚ ਭਗੌੜੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਡੀ.ਐੱਸ.ਪੀ. ਸ਼ਾਹਕੋਟ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਪੰਕਜ ਕੁਮਾਰ ਉਰਫ ਬੱਬੀ ਵਾਸੀ ਵਾਰਡ ਨੰਬਰ 8 ਲੋਹੀਆਂ ਖਾਸ ’ਤੇ 20 ਅਪਰੈਲ 2021 ਨੂੰ ਮੁਕੱਦਮਾ ਦਰਜ ਹੋਇਆ ਸੀ। ਮੁਲਜ਼ਮ ਦੇ ਅਦਾਲਤ ਵਿੱਚੋਂ ਗ਼ੈਰਹਾਜ਼ਰ ਹੋਣ ਕਾਰਨ ਜੱਜ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ 18 ਫਰਵਰੀ 2025 ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਗੁਪਤ ਸੂਚਨਾ ਦੇ ਅਧਾਰ ’ਤੇ ਲੋਹੀਆਂ ਥਾਸ ਪੁਲੀਸ ਦੇ ਮੁਲਾਜ਼ਮਾਂ ਨੇ ਭਗੌੜੇ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement