ਚੋਰੀ ਦੇ ਦੋਸ਼ ਹੇਠ ਦੋ ਕਾਬੂ
07:05 AM May 09, 2025 IST
ਰਾਏਕੋਟ: ਥਾਣਾ ਰਾਏਕੋਟ ਸ਼ਹਿਰੀ ਪੁਲੀਸ ਨੇ ਗਸ਼ਤ ਦੌਰਾਨ ਜੁਗਾੜੂ ਰੇਹੜੀ ਸਵਾਰ ਦੋ ਵਿਅਕਤੀਆਂ ਨੂੰ ਚੋਰੀ ਦੇ ਮਾਲ ਸਮੇਤ ਕਾਬੂ ਕੀਤਾ ਹੈ। ਪੁਲੀਸ ਪਾਰਟੀ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਰਾਮਗੜ੍ਹ ਸਿਵੀਆ ਤੋਂ ਰਾਏਕੋਟ ਵੱਲ ਚੋਰੀ ਦਾ ਸਾਮਾਨ ਵੇਚਣ ਆ ਰਹੇ ਚੂਹੜਚੱਕ ਵਾਸੀ ਗੁਰਪਾਲ ਸਿੰਘ ਉਰਫ਼ ਗੋਗੀ ਤੇ ਬਸਤੀ ਜੋਧੇਵਾਲ (ਲੁਧਿਆਣਾ) ਵਾਸੀ ਵਰੁਣ ਨੂੰ ਕਾਬੂ ਕਰ ਕੇ ਜੁਗਾੜੂ ਰੇਹੜੀ ਤੇ ਵਾਟਰ ਕੂਲਰ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement