ਚੋਰੀ ਦੇ ਦੋਸ਼ ਹੇਠ ਚਾਰ ਜਣੇ ਗ੍ਰਿਫ਼ਤਾਰ
05:21 AM Jan 15, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਸਾਦਿਕ, 14 ਜਨਵਰੀ
Advertisement
ਸਾਦਿਕ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਦਿਕ ਦੇ ਐੱਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਚਾਰ ਵਿਅਕਤੀ ਲੋਹੜੀ ਵਾਲੀ ਰਾਤ ਨੂੰ ਪਿੰਡ ਕਾਉਣੀ ਤੇ ਸੈਦੇਕੇ ਨੂੰ ਜਾਂਦੇ ਰਸਤੇ ਉੱਪਰ ਮੋਟਰ ਚੋਰੀ ਕਰ ਕੇ ਲੈ ਜਾ ਰਹੇ ਸਨ। ਇਸ ਸਬੰਧੀ ਗੁਪਤ ਸੂਚਨਾ ਮਿਲਣ ’ਤੇ ਉਨ੍ਹਾਂ ਵਿਅਕਤੀਆਂ ਨੂੰ ਨਾਕੇਬੰਦੀ ਦੌਰਾਨ ਸੰਧੂਰਾ ਚੌਕ ਸਾਦਿਕ ਕੋਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੀ ਹੋਈ ਪਾਣੀ ਵਾਲੀ ਮੋਟਰ ਵੀ ਬਰਾਮਦ ਕਰ ਲਈ ਹੈ। ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ, ਕਾਲੀ, ਨਿਸ਼ਾਨ ਸਿੰਘ ਅਤੇ ਮੰਗਾ ਸਿੰਘ ਸ਼ਾਮਲ ਹਨ ਜੋ ਰਾਤ ਸਮੇਂ ਖੇਤਾਂ ਵਿੱਚੋਂ ਪਾਣੀ ਦੀਆਂ ਬਿਜਲੀ ਵਾਲੀਆਂ ਮੋਟਰਾਂ ਅਤੇ ਟਰਾਂਸਫਾਰਮਰਾਂ ਵਿੱਚੋਂ ਤਾਂਬਾ ਕੱਢ ਕੇ ਚੋਰੀ ਕਰਦੇ ਹਨ। ਸਾਦਿਕ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 303 (2), 317 (2) ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement