ਚੋਰੀ ਦੇ ਦੋਸ਼ ਹੇਠ ਕਾਬੂ
06:20 AM May 29, 2025 IST
ਪੱਤਰ ਪ੍ਰੇਰਕ
ਜਗਰਾਉਂ, 28 ਮਈ
ਇੱਥੋਂ ਦੇ ਮੁਹੱਲਾ ਰੀਠਿਆਂ ਵਾਲਾ’ਚ ਇੱਕ ਘਰ ਚੋਂ ਗੈਸ ਸਲੰਡਰ ਅਤੇ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਨਰੇਸ਼ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਮੁਲਜ਼ਮ ਘਰ ਵਿੱਚ ਦਾਖਲ ਹੋਇਆ ਤੇ ਪੈਂਟ ਦੀ ਜੇਬ ਵਿੱਚੋਂ 1300 ਰੁਪਏ ਤੇ ਰਸੋਈ ਵਿੱਚੋਂ ਗੈਸ ਸਿਲੰਡਰ ਚੁੱਕ ਕੇ ਲੈ ਗਿਆ। ਸੀਸੀਟੀਵੀ ਦੇ ਆਧਾਰ ’ਤੇ ਪੁਲੀਸ ਨੇ ਸੰਦੀਪ ਸਿੰਘ ਵਾਸੀ ਨੇੜੇ ਨਾਥ ਸਟੋਰ ਰਾਏਕੋਟ ਰੋਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੱਤਰ ਪ੍ਰੇਰਕ
Advertisement
Advertisement