ਚੋਰੀ ਦੇ ਛੇ ਮੋਟਰਸਾਈਕਲ ਬਰਾਮਦ
05:31 AM May 22, 2025 IST
ਸੁਭਾਸ਼ ਚੰਦਰ
Advertisement
ਸਮਾਣਾ, 21 ਮਈ
ਪੰਜਾਬ-ਹਰਿਆਣਾ ਹੱਦ ’ਤੇ ਸਥਿਤ ਪਿੰਡ ਮਹਿਮੂਦਪੁਰ ਨੇੜੇ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਵੱਖ-ਵੱਖ ਸ਼ਹਿਰਾਂ ਤੋਂ ਚੋਰੀ ਕੀਤੇ ਛੇ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲਪ੍ਰੀਤ ਸਿੰਘ ਵਾਸੀ ਸਮਾਣਾ ਅਤੇ ਮਨਦੀਪ ਸਿੰਘ ਵਾਸੀ ਪਿੰਡ ਸਹਿਪੂਰਾ ਖੁਰਦ ਵਜੋਂ ਹੋਈ ਹੈ। ਮਹਿਮੂਦਪੁਰ ਪੁਲੀਸ ਚੌਕੀ ਦੇ ਮੁਖੀ ਸਬ-ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲੀਸ ਚੌਕੀ ਨੇੜੇ ਮਾਈਸਰ ਮੰਦਰ ’ਚ ਲੱਗੇ ਮੇਲੇ ਦੌਰਾਨ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਜਿਸ ਨੂੰ ਸਾਹਿਲਪ੍ਰੀਤ ਸਿੰਘ ਤੋਂ ਬਰਾਮਦ ਕਰਨ ’ਤੇ ਪੁਲੀਸ ਰਿਮਾਂਡ ਦੌਰਾਨ ਕੀਤੀ ਗਈ ਪੁੱਛ-ਪੜਤਾਲ ਉਪਰੰਤ ਉਸ ਦੇ ਇੱਕ ਹੋਰ ਸਾਥੀ ਮਨਦੀਪ ਸਿੰਘ ਨਿਵਾਸੀ ਪਿੰਡ ਸਹਿਜਪੂਰਾ ਖੁਰਦ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਵੱਲੋਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰਵਾਏ ਗਏ। ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ।
Advertisement
Advertisement